ਸ਼ਿਵਰਾਤਰੀ ਮੌਕੇ ਪ੍ਰਚੀਨ ਸ਼ਿਵ ਮੰਦਿਰ ਕਲਾਨੌਰ 'ਚ ਅੱਧੀ ਰਾਤ ਨੂੰ ਗੂੰਜੇ ਬਮ-ਬਮ ਬੋਲੇ ਦੇ ਜੈਕਾਰੇ, ਦੁੱਧ ਨਾਲ ਕਰਵਾਏ ਪ੍ਰਚੀਨ ਸ਼ਿਵਲਿੰਗ ਦੇ ਇਸ਼ਨਾਨ
ਇਸ ਮੌਕੇ 'ਤੇ ਸ਼ਿਵ ਭਗਤਾ ਵੱਲੋਂ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਮੰਦਰ ਗੂੰਜ ਉੱਠਿਆ। ਇਸ ਮੌਕੇ 'ਤੇ ਸਿਵ ਭਗਤ ਵੱਡੇ ਵੱਡੇ ਕੈਨਾਂ ਵਿੱਚ ਦੁੱਧ ਲੈ ਕੇ ਮੰਦਰ ਵਿੱਚ ਪਹੁੰਚੇ ਸਨ। 12 ਵਜੇ ਤੋਂ ਹੀ ਮੰਦਰ ਵਿੱਚ ਸ਼ਿਵ ਭਗਤ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਅੱਜ ਸਾਰਾ ਦਿਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਰਾਜਨੀਤਿਕ, ਧਾਰਮਿਕ, ਸਮਾਜ ਸੇਵਕ ਆਦਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਪ੍ਰਚੀਨ ਸ਼ਿਵਲਿੰਗ ਦੇ ਦਰਸ਼ਨ ਕੀਤੇ ਜਾਣਗੇ।
Publish Date: Sun, 15 Feb 2026 08:39 AM (IST)
Updated Date: Sun, 15 Feb 2026 08:44 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਪ੍ਰਚੀਨ ਸ਼ਿਵ ਮੰਦਿਰ ਕਲਾਨੌਰ ਵਿਖੇ ਸ਼ਿਵਰਾਤਰੀ ਮੌਕੇ ਪ੍ਰਚੀਨ ਸ਼ਿਵ ਮੰਦਿਰ ਕਲਾਨੌਰ 'ਚ ਅੱਜ ਅੱਧੀ ਰਾਤ ਨੂੰ ਸ਼ਿਵ ਭਗਤਾਂ ਵਲੋਂ 12 ਵਜੇ ਕੁਇੰਟਲ ਦੁੱਧ ਤੋਂ ਇਲਾਵਾ ਸ਼ਹਿਦ, ਚੰਦਨ, ਅੱਕ, ਧਤੂਰਾ ,ਭੰਗ ਆਦਿ ਸਮੱਗਰੀ ਨਾਲ ਵਿਧੀ ਪੂਰਵਕ ਪ੍ਰਚੀਨ ਸ਼ਿਵਲਿੰਗ ਦੇ ਇਸ਼ਨਾਨ ਕਰਵਾਏ ਗਏ। ਪ੍ਰਚੀਨ ਸ਼ਿਵਲਿੰਗ ਦੇ ਇਸ਼ਨਾਨ ਕਰਵਾਉਣ ਲਈ ਸ਼ਿਵ ਭਗਤ ਰਾਤ 12 ਵਜੇ ਤੋਂ ਪਹਿਲਾਂ ਹੀ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਖੜੇ ਹੋ ਗਏ ਸਨ। ਇਸ ਮੌਕੇ 'ਤੇ ਸ਼ਿਵਜੀ ਮਹਾਰਾਜ ਸਿਵਾਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਖੁੱਲਰ ਸਮੇਤ ਪ੍ਰਬੰਧਕਾਂ ਤੋਂ ਇਲਾਵਾ ਇਤਿਹਾਸਿਕ ਕਸਬਾ ਕਲਾਨੌਰ ਤੋਂ ਇਲਾਵਾ ਦੂਰ ਦੂਰ ਤੋਂ ਸ਼ਿਵ ਭਗਤ ਮੰਦਰ ਵਿੱਚ ਪੁੱਜੇ ਸਨ। ਇਸ ਮੌਕੇ 'ਤੇ ਮੰਦਰ ਦੇ ਪੁਜਾਰੀ ਸ਼ੁਭਮ ਵੱਲੋਂ ਵਿਧੀ ਪੂਰਵਕ ਪੂਜਨ ਕਰਨ ਮੰਦਰ ਵਿੱਚ ਬਿਰਾਜਮਾਨ ਸ਼ਿਵਲਿੰਗ ਦੇ ਇਸ਼ਨਾਨ ਕਰਵਾਏ ਗਏ। ਇਸ ਮੌਕੇ 'ਤੇ ਸ਼ਿਵ ਭਗਤਾ ਵੱਲੋਂ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਮੰਦਰ ਗੂੰਜ ਉੱਠਿਆ। ਇਸ ਮੌਕੇ 'ਤੇ ਸਿਵ ਭਗਤ ਵੱਡੇ ਵੱਡੇ ਕੈਨਾਂ ਵਿੱਚ ਦੁੱਧ ਲੈ ਕੇ ਮੰਦਰ ਵਿੱਚ ਪਹੁੰਚੇ ਸਨ। 12 ਵਜੇ ਤੋਂ ਹੀ ਮੰਦਰ ਵਿੱਚ ਸ਼ਿਵ ਭਗਤ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਅੱਜ ਸਾਰਾ ਦਿਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਰਾਜਨੀਤਿਕ, ਧਾਰਮਿਕ, ਸਮਾਜ ਸੇਵਕ ਆਦਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਪ੍ਰਚੀਨ ਸ਼ਿਵਲਿੰਗ ਦੇ ਦਰਸ਼ਨ ਕੀਤੇ ਜਾਣਗੇ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਪੁਲਿਸ ਵੱਲੋਂ ਮੇਲਾ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਮਹਿਲਾ ਅਤੇ ਪੁਲਿਸ ਜਵਾਨਾਂ ਤੋਂ ਇਲਾਵਾ ਵੱਖ-ਵੱਖ ਟੀਮਾਂ ਡਿਊਟੀ 'ਤੇ ਲਗਾਈਆਂ ਹੋਈਆਂ ਹਨ। ਇਸ ਮੌਕੇ 'ਤੇ ਉਹਨਾਂ ਮਹਾਸ਼ਿਵਰਾਤਰੀ ਦੀ ਵਧਾਈ ਵੀ ਦਿੱਤੀ।