MP ਰੰਧਾਵਾ ਨੇ ਰਾਤ ਨੂੰ ਪੁਲਿਸ ਸਟੇਸ਼ਨਾਂ ਦਾ ਕੀਤਾ ਦੌਰਾ, ਪੁਲਿਸ ਦੇ ਕੰਮਕਾਜ 'ਤੇ ਚੁੱਕੇ ਸਵਾਲ, ਸੜਕਾਂ ਬੰਦ ਹੋਣ ਤੋਂ ਪ੍ਰਗਟਾਈ ਨਾਰਾਜ਼ਗੀ
ਆਮ ਲੋਕ ਪੁਲਿਸ ਸਟੇਸ਼ਨ ਕਿਵੇਂ ਪਹੁੰਚ ਸਕਦੇ ਸਨ? ਉਨ੍ਹਾਂ ਕਿਹਾ ਕਿ ਉਹ ਦੇਰ ਰਾਤ ਕੋਟਲੀ ਸੂਰਤ ਮੱਲੀ ਪੁਲਿਸ ਸਟੇਸ਼ਨ ਦੇ ਬਾਹਰ ਪਹੁੰਚੇ ਸਨ ਪਰ ਉੱਥੇ ਦੇ ਪ੍ਰਬੰਧਾਂ ਤੋਂ ਹੈਰਾਨ ਸਨ। ਕਿਸੇ ਵੀ ਚੌਕੀ 'ਤੇ ਕੋਈ ਸੰਤਰੀ ਤਾਇਨਾਤ ਨਹੀਂ ਸਨ। ਉਨ੍ਹਾਂ ਸਵਾਲ ਕੀਤਾ ਕਿ ਕੀ ਕੋਈ ਸੰਸਦ ਮੈਂਬਰ ਸੜਕਾਂ 'ਤੇ ਘੁੰਮ ਸਕਦਾ ਹੈ, ਤਾਂ ਪੁਲਿਸ ਗਸ਼ਤ ਕਿਉਂ ਨਹੀਂ ਕਰ ਰਹੀ?
Publish Date: Tue, 24 Feb 2026 09:34 AM (IST)
Updated Date: Tue, 24 Feb 2026 10:06 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਧੀਆਂ ਵਿਖੇ ਪੁਲਿਸ ਨਾਕੇ ਤੇ ਬੀਤੇ ਦਿਨੀ ਪੁਲਿਸ ਦੇ ਏਐਸਆਈ ਅਤੇ ਹੋਮ ਗਾਰਡ ਦੇ ਜਵਾਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਤੋਂ ਬਾਅਦ ਸੋਮਵਾਰ ਦੀ ਰਾਤ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਹੱਦੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਤੇ ਪੁਲਿਸ ਸਟੇਸ਼ਨ ਕੋਟਲੀ ਸੂਰਤ ਮੱਲ੍ਹੀ (ਸ਼ਿਕਾਰ ਮਾਛੀਆਂ) ਦਾ ਰਾਤ ਨੂੰ ਜਾਇਜ਼ ਲਿਆ ।
ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾਂ ਨੇ ਰਾਤ ਵੇਲੇ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੁਲਿਸ ਥਾਣਿਆਂ ਤੇ ਸੰਤਰੀ ਅਤੇ ਨਾਕਿਆਂ ਤੇ ਪੁਲਿਸ ਜਵਾਨ ਨਾ ਹੋਣ ਨੂੰ ਦਿਖਾਉਂਦਿਆਂ ਹੋਇਆ ਕਿਹਾ ਕਿ ਇਕ ਪਾਰਲੀਮੈਂਟ ਮੈਂਬਰ ਆਪਣੇ ਲੋਕਾਂ ਲਈ ਰਾਤ ਨੂੰ ਘੁੰਮ ਰਿਹਾ ਹੈ ਪਰੰਤੂ ਪੁਲਿਸ ਦੇ ਥਾਣੇਦਾਰ ਥਾਣੇ ਦੀਆਂ ਉੱਚੀਆਂ ਉੱਚੀਆਂ ਕੰਧਾਂ ਕਰਕੇ ਅੰਦਰ ਬੈਠੇ ਹੋਏ ਹਨ।
ਉਹਨਾਂ ਕਿਹਾ ਕਿ ਰਾਤ ਵੇਲੇ ਬਾਬਾ ਨਾਨਕ , ਕੋਟਲੀ ਸੂਰਤ ਮੱਲੀ, ਧਿਆਨਪੁਰ, ਕਾਲਾ ਅਫਗਾਨਾ ,ਅਲੀਵਾਲ ਅਤੇ ਥਾਣੇ ਖਾਲੀ ਹਨ ਲੋਕ ਕਿੱਥੇ ਜਾਣਗੇ ।ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਪਿੰਡਾਂ ਵਿੱਚ ਡਿਫੈਂਸ ਕਮੇਟੀਆਂ ਅਤੇ ਰੈਡਲਟ ਕਰਨ ਦੀ ਬਿਜਾਏ ਅੱਤਵਾਦ ਦੇ ਦੌਰ ਵਾਂਗ ਹੀ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਦੇਣ । ਉਹਨਾਂ ਕਿਹਾ ਕਿ ਪੁਲਿਸ ਵੱਲੋਂ ਰਾਤ ਵੇਲੇ ਜਿੱਥੇ ਥਾਣਿਆਂ ਦੇ ਗੇਟਾਂ ਨੂੰ ਬੰਦ ਕੀਤਾ ਜਾਂਦਾ ਹੈ ਉਥੇ ਉਹਨਾਂ ਅੱਗੇ ਬੈਰੀਕੇਟ ਵੀ ਵੀ ਲਗਾਏ ਜਾਂਦੇ ਹਨ ਉਹਨਾਂ ਕਿਹਾ ਕਿ ਮੈਨੂੰ ਵੇਖ ਕੇ ਤਾਂ ਗੇਟ ਅਤੇ ਬੈਰੀਕੇਟ ਖੁੱਲ ਗਏ ਲੋਕ ਕਿੱਥੇ ਜਾਣਗੇ।