- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਇਸ ਹਸਪਤਾਲ 'ਤੇ ਫਰੌਤੀ ਨੂੰ ਲੈ ਕੇ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ। ਕਲਾਨੌਰ ਕਸਬੇ ਵਿੱਚ ਸਥਿਤ ਮੁਲਤਾਨੀ ਹਸਪਤਾਲ ਦੇ ਡਾਕਟਰ ਅਮਰਬੀਰ ਸਿੰਘ ਮੁਲਤਾਨੀ 'ਤੇ ਗੈਂਗਸਟਰਾਂ ਵੱਲੋਂ ਰੰਗਦਾਰੀ ਨੂੰ ਲੈ ਕੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਦੋ ਵਾਰ ਉਨ੍ਹਾਂ ਦੇ ਹਸਪਤਾਲ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਗੁਰਦਾਸਪੁਰ ਦੇ ਕਸਬਾ ਕਲਾਨੌਰ ਸਥਿਤ ਮੁਲਤਾਨੀ ਹਸਪਤਾਲ 'ਤੇ ਗ੍ਰੇਨੇਡ ਹਮਲਾ ਹੋਇਆ ਹੈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਸਪਤਾਲ ਦੇ ਸ਼ੀਸ਼ੇ ਆਦਿ ਟੁੱਟ ਗਏ ਹਨ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਅਫੜਾ-ਤਫੜੀ ਦਾ ਮਾਹੌਲ ਬਣ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਆਦਿੱਤਯ ਪੁਲਿਸ ਅਧਿਕਾਰੀਆਂ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਗਏ।
ਜ਼ਿਕਰਯੋਗ ਹੈ ਕਿ ਇਸ ਹਸਪਤਾਲ 'ਤੇ ਫਰੌਤੀ ਨੂੰ ਲੈ ਕੇ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ। ਕਲਾਨੌਰ ਕਸਬੇ ਵਿੱਚ ਸਥਿਤ ਮੁਲਤਾਨੀ ਹਸਪਤਾਲ ਦੇ ਡਾਕਟਰ ਅਮਰਬੀਰ ਸਿੰਘ ਮੁਲਤਾਨੀ 'ਤੇ ਗੈਂਗਸਟਰਾਂ ਵੱਲੋਂ ਰੰਗਦਾਰੀ ਨੂੰ ਲੈ ਕੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਦੋ ਵਾਰ ਉਨ੍ਹਾਂ ਦੇ ਹਸਪਤਾਲ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਸੀ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਵੀ ਉਕਤ ਲੋਕ ਨਹੀਂ ਟਲੇ ਅਤੇ ਮੰਗਲਵਾਰ ਨੂੰ ਹਸਪਤਾਲ 'ਤੇ ਗ੍ਰੇਨੇਡ ਸੁੱਟ ਦਿੱਤਾ ਗਿਆ। ਗ੍ਰੇਨੇਡ ਫਟਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਸਪਤਾਲ ਦੇ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਆਸਪਾਸ ਖੇਤਰ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ 'ਤੇ ਐੱਸਐੱਸਪੀ ਆਦਿੱਤਯ, ਐੱਸਪੀ ਡੀਕੇ ਚੌਧਰੀ, ਐੱਸਐੱਚਓ ਮੌਲਖ ਸਿੰਘ ਸਮੇਤ ਭਾਰੀ ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ।