- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੱਠਾ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕੋਲੇ ਦੇ ਵਪਾਰੀਆਂ ਨੂੰ ਅਡਵਾਂਸ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਪਿਛਲੇ 16 ਦਿਨਾਂ ਤੋਂ ਭੱਠਾ ਬੰਦ ਹੋਣ ਕਰਕੇ ਯੂਪੀ ਤੋਂ ਇੱਟ ਤਿਆਰ ਕਰਨ ਵਾਲੀ ਆਏ ਕਾਰੀਗਰ ਵਿਹਲੇ ਬੈਠੇ ਹੋਏ ਹਨ। ਉਹਨਾਂ ਦੱਸਿਆ ਕਿ ਪ੍ਰਤੀ ਕਾਰੀਗਰ ਨੂੰ 20 ਹਜਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਪ੍ਰੰਤੂ 16 ਦਿਨਾਂ ਤੋਂ ਕਾਰੀਗਰ ਵਿਹਲੇ ਬੈਠੇ ਹੋਏ ਹਨ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਅਮਰੀਕਾ ਈਰਾਨ ਯੁੱਧ ਦੇ ਚਲਦਿਆਂ ਜਿੱਥੇ ਤੇਲ ਅਤੇ ਗੈਸ ਦੀ ਕਿਲਤ ਨੂੰ ਦੂਰ ਕਰਨ ਲਈ ਸਰਕਾਰਾਂ ਵੱਲੋਂ ਜਿੱਥੇ ਕੋਲਾ ਬਾਲਣ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਮੌਜੂਦਾ ਹਾਲਾਤਾਂ ਵਿੱਚ ਕੋਲੇ ਦੀ ਕਿੱਲਤ ਹੋਣ ਕਰਕੇ ਭੱਠਾ ਮਾਲਕਾਂ ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਭੱਠਾ ਮਾਲਕਾਂ ਅਤੇ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਕੋਲੇ ਦੇ ਵਪਾਰੀਆਂ ਵੱਲੋਂ ਕਾਲਾ ਬਾਜ਼ਾਰੀ ਕਰਦਿਆਂ ਹੋਇਆਂ ਕੋਲੇ ਦੇ ਅਡਵਾਂਸ ਵਿੱਚ ਪੈਸੇ ਲੈਣ ਦੇ ਬਾਵਜੂਦ ਵੀ ਉਹਨਾਂ ਨੂੰ ਮਹਿੰਗੇ ਭਾਅ ਦਾ ਕੋਲਾ ਵੀ ਨਹੀਂ ਭੇਜਿਆ ਜਾ ਰਿਹਾ।
ਇਸ ਸਬੰਧੀ ਭੱਠਾ ਮਾਲਕ ਮਨਦੀਪ ਸਿੰਘ ਭੰਗੂ, ਰਵਦੀਪ ਸਿੰਘ, ਰੁਪਿੰਦਰਜੀਤ ਸਿੰਘ ਕੰਗ, ਅੰਮ੍ਰਿਤਪਾਲ ਸਿੰਘ, ਤਰਸੇਮ ਮਹਾਜਨ, ਸੰਦੀਪ ਮਹਾਜਨ, ਮਨੀ ਮਹਾਜਨ ਆਦਿ ਭੱਠਾ ਮਾਲਕਾਂ ਨੇ ਦੱਸਿਆ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਮਜ਼ਦੂਰੀ, ਮਿੱਟੀ, ਰੇਤ ਵਿੱਚ ਚੋਖਾ ਵਾਧਾ ਹੋਣ ਦੇ ਨਾਲ ਨਾਲ ਭੱਠਾ ਮਾਲਕਾਂ ਤੇ ਜੀਐੱਸਟੀ 5 ਤੋਂ 18 ਪ੍ਰਤੀਸ਼ਤ ਕਰ ਦਿੱਤੀ ਗਈ ਸੀ ਉੱਥੇ ਕੁਝ ਮਹੀਨੇ ਪਹਿਲਾਂ 10500 ਤੋਂ ਲੈ ਕੇ 11000 ਰੁਪਏ ਤੱਕ ਪ੍ਰਤੀ ਟਨ ਮਿਲਣ ਵਾਲਾ ਕੋਲਾ ਇਸ ਵੇਲੇ 18 ਤੋਂ ਲੈ ਕੇ 20 ਹਜਾਰ ਤੱਕ ਪ੍ਰਤੀ ਟਨ ਭਾਅ ਹੋ ਗਿਆ ਹੈ। ਉਹਨਾਂ ਦੱਸਿਆ ਕਿ ਭੱਠਾ ਮਾਲਕਾਂ ਵੱਲੋਂ ਵਧੀਆ ਇੱਟ ਪਕਾਉਣ ਲਈ ਯੂਐੱਸਏ ਤੋਂ ਆਉਣ ਵਾਲਾ ਕੋਲਾ ਜੋ ਕਾਂਡਲਾ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਕੋਲੇ ਦੇ ਵਪਾਰੀਆਂ ਵੱਲੋਂ ਉਹਨਾਂ ਨੂੰ ਸਪਲਾਈ ਕੀਤਾ ਜਾਂਦਾ ਸੀ, ਇਸ ਵੇਲੇ ਉਹਨਾਂ ਵੱਲੋਂ ਅਮਰੀਕਾ ਈਰਾਨ ਜੰਗ ਦੀ ਆੜ ਹੇਠ ਭੱਠਾ ਮਾਲਕਾਂ ਤੋਂ ਅਡਵਾਂਸ ਵਿੱਚ ਪੇਮੈਂਟ ਲੈਣ ਦੇ ਬਾਵਜੂਦ ਵੀ ਕੋਲ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ।
ਭੱਠਾ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕੋਲੇ ਦੇ ਵਪਾਰੀਆਂ ਨੂੰ ਅਡਵਾਂਸ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਪਿਛਲੇ 16 ਦਿਨਾਂ ਤੋਂ ਭੱਠਾ ਬੰਦ ਹੋਣ ਕਰਕੇ ਯੂਪੀ ਤੋਂ ਇੱਟ ਤਿਆਰ ਕਰਨ ਵਾਲੀ ਆਏ ਕਾਰੀਗਰ ਵਿਹਲੇ ਬੈਠੇ ਹੋਏ ਹਨ। ਉਹਨਾਂ ਦੱਸਿਆ ਕਿ ਪ੍ਰਤੀ ਕਾਰੀਗਰ ਨੂੰ 20 ਹਜਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਪ੍ਰੰਤੂ 16 ਦਿਨਾਂ ਤੋਂ ਕਾਰੀਗਰ ਵਿਹਲੇ ਬੈਠੇ ਹੋਏ ਹਨ। ਉਹਨਾਂ ਦੱਸਿਆ ਕਿ ਕੋਲਾ ਨਾ ਮਿਲਣ ਕਾਰਨ ਭੱਠੇ ਬੰਦ ਹੋਣ ਕਰਕੇ ਪਿੜਾਂ ਵਿੱਚ ਨੀਲੇ ਅਸਮਾਨ ਹੇਠਾਂ ਲੱਖਾਂ ਇੱਟਾਂ ਬਾਹਰ ਹੀ ਪਈਆਂ ਹੋਈਆਂ ਹਨ ਜਦਕਿ ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਕੱਚੀਆਂ ਇੱਟਾਂ ਪੱਕੀਆਂ ਤਿਆਰ ਨਾ ਹੋਣ ਕਾਰਨ ਆਉਣ ਵਾਲੇ ਸਮੇਂ ਵਿੱਚ ਇੱਟਾਂ ਦੀ ਵੀ ਕਿੱਲਤ ਹੋ ਜਾਵੇਗੀ ਅਤੇ ਉਸਾਰੀ ਦੇ ਕੰਮ ਕਾਜ ਵੀ ਪ੍ਰਭਾਵਿਤ ਹੋਣਗੇ।
ਭੱਠਾ ਯੂਨੀਅਨ ਦੇ ਪ੍ਰਧਾਨ ਸੰਜੀਵ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੋਲੇ ਦੇ ਵਪਾਰੀਆਂ ਵੱਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਲੇ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਭੱਠਾ ਮਾਲਕਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲੇ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇ ਅਤੇ ਭੱਠਾ ਮਾਲਕਾਂ ਨੂੰ ਤੁਰੰਤ ਕੋਲੇ ਦੀ ਸਪਲਾਈ ਨੂੰ ਯਕੀਨੀ ਬਣਾਵੇ।