ਚਾਰ ਦਿਨ ਪੈਦਲ ਚੱਲੀ ਸੰਗ ਯਾਤਰਾ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਪੁੱਜਣ 'ਤੇ ਲੱਖਾਂ ਸ਼ਰਧਾਲੂਆਂ ਦਾ ਸਵਾਗਤ
ਇਸ ਪੈਦਲ ਯਾਤਰਾ ਵਿੱਚ ਸੇਵਾ ਮੁਕਤ ਜਥੇਦਾਰ ਰਣਧੀਰ ਸਿੰਘ ਖੰਡਿਆਲਾ ਸੈਣੀਆਂ ਤੇ ਲੱਖਾਂ ਸੰਗਤਾਂ ਇਸ ਵਿਸ਼ਾਲ ਪੈਦਲ ਸੰਗ ਯਾਤਰਾ ਪੁਲ ਕੁੰਜਰ, ਸੁੱਖਾ ਰਾਜੂ, ਵਿਰਕ, ਪਨਿਆੜ, ਅਠਵਾਲ ਆਦਿ ਪਿੰਡਾਂ ਵਿੱਚ ਸਵਾਗਤ ਕੀਤਾ ਗਿਆ।
Publish Date: Wed, 04 Mar 2026 11:06 AM (IST)
Updated Date: Wed, 04 Mar 2026 11:08 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸਿੱਖ ਕੌਮ ਦੇ ਮੋਢੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਜੋ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿਖੇ ਬਿਰਾਜਮਾਨ ਹੈ, ਦੇ ਦਰਸ਼ਨਾਂ ਲਈ 1 ਮਾਰਚ ਤੋਂ ਗੁਰਦੁਆਰਾ ਖਡਿਆਲਾ ਸੈਣੀਆ ਹੁਸ਼ਆਰਿਪੁਰ ਤੋਂ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈ ਪੈਦਲ ਸੰਗ ਯਾਤਰਾ ਚੌਥੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਪਹੁੰਚਣ ਤੇ ਲੱਖਾਂ ਸ਼ਰਧਾਲੂਆਂ ਦਾ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ। ਬੁੱਧਵਾਰ ਨੂੰ ਤੜਕਸਾਰ ਇਹ ਪੈਦਲ ਸੰਗ ਯਾਤਰਾ ਵੱਲੋਂ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਤੋਂ ਪੈਦਲ ਸੰਗ ਯਾਤਰਾ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਨੂੰ ਰਵਾਨਾ ਹੋਈ। ਇਸ ਪੈਦਲ ਯਾਤਰਾ ਵਿੱਚ ਸੇਵਾ ਮੁਕਤ ਜਥੇਦਾਰ ਰਣਧੀਰ ਸਿੰਘ ਖੰਡਿਆਲਾ ਸੈਣੀਆਂ ਤੇ ਲੱਖਾਂ ਸੰਗਤਾਂ ਇਸ ਵਿਸ਼ਾਲ ਪੈਦਲ ਸੰਗ ਯਾਤਰਾ ਪੁਲ ਕੁੰਜਰ, ਸੁੱਖਾ ਰਾਜੂ, ਵਿਰਕ, ਪਨਿਆੜ, ਅਠਵਾਲ ਆਦਿ ਪਿੰਡਾਂ ਵਿੱਚ ਸਵਾਗਤ ਕੀਤਾ ਗਿਆ।