10 ਸਾਲ ਬਾਅਦ ਖੁਸ਼ੀ-ਖੁਸ਼ੀ ਵਿਦੇਸ਼ੋਂ ਪਰਤਿਆ ਪਿਤਾ, ਘਰ ਪਹੁੰਚਦਿਆਂ ਹੀ ਮਿਲੀ ਜਵਾਨ ਪੁੱਤ ਦੇ ਐਨਕਾਊਂਟਰ ਦੀ ਖ਼ਬਰ; ਧਾਹਾਂ ਮਾਰ ਰੋਇਆ ਪਰਿਵਾਰ
ਉਸਨੂੰ ਅਪਣੇ ਪੁੱਤਰ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹੁਣ ਜਦੋਂ ਉਹ 10 ਸਾਲ ਬਾਅਦ ਖੁਸ਼ੀ ਖੁਸ਼ੀ ਅਪਣੇ ਪਰਿਵਾਰ, ਅਪਣੇ ਪੁੱਤਰ ਨੂੰ ਮਿਲਣ ਪਹੁੰਚਿਆ ਤਾਂ ਉਸਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਾ। ਕੁੱਝ ਹੀ ਪਲਾਂ ਵਿਚ ਓਥੇ ਗ਼ਮਗੀਨ ਮਾਹੌਲ ਹੋ ਗਿਆ ਅਤੇ ਪਿਤਾ ਅਤੇ ਹੋਰ ਪਰਿਵਾਰ ਵਾਲੇ ਧਾਹਾਂ ਮਾਰ ਕੇ ਰੋ ਪਏ।
Publish Date: Thu, 16 Apr 2026 02:58 PM (IST)
Updated Date: Thu, 16 Apr 2026 03:01 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ । ਦੋਰਾਂਗਲਾ ਥਾਣੇ ਅਧੀਨ ਆਦੀਆਂ ਪੁਲਿਸ ਚੌਕੀ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦੇ ਬਹੁਚਰਚਿਤ ਮਾਮਲੇ ਵਿਚ ਅੱਜ ਉਸ ਸਮੇਂ ਇਕ ਭਾਵੁਕ ਮੋੜ ਆਇਆ ਜਦੋਂ ਐਨਕਾਊਂਟਰ ਵਿਚ ਮਾਰੇ ਗਏ ਮੁਲਜ਼ਮ ਰਣਜੀਤ ਸਿੰਘ ਦਾ ਪਿਤਾ 10 ਸਾਲ ਬਾਅਦ ਵਿਦੇਸ਼ ਤੋਂ ਘਰ ਪਰਤਿਆ।
ਦੱਸਣਯੋਗ ਹੈ ਕਿ ਰਣਜੀਤ ਸਿੰਘ 24 ਫਰਵਰੀ ਨੂੰ ਪੁਲਿਸ ਵਲੋਂ ਐਨਕਾਊਂਟਰ ਵਿਚ ਮਾਰ ਦਿੱਤਾ ਗਿਆ ਸੀ। ਜਿਸ ਵਕ਼ਤ ਇਹ ਘਟਣਾ ਵਾਪਰੀ ਉਸ ਸਮੇਂ ਰਣਜੀਤ ਸਿੰਘ ਦਾ ਪਿਤਾ ਬਿਕਰਮਜੀਤ ਸਿੰਘ ਸਾਊਦੀ ਅਰਬ ਵਿਚ ਐਕਸੀਡੈਂਟ ਦੇ ਇਕ ਕੇਸ ਵਿਚ ਜੇਲ੍ਹ ਵਿਚ ਬੰਦ ਸੀ।