ਸਰਹੱਦ 'ਤੇ BSF ਦੀ ਵੱਡੀ ਸਫ਼ਲਤਾ: ਡਰੋਨ ਰਾਹੀਂ ਭੇਜੀ 7 ਕਿਲੋ ਹੈਰੋਇਨ ਸਮੇਤ 3 ਭਾਰਤੀ ਸਮਗਲਰ ਕਾਬੂ
ਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਬਸੰਤਰ ਦੇ ਏਰੀਏ ਵਿੱਚ ਡਰੋਨ ਐਕਟੀਵਿਟੀ ਤੋਂ ਬਾਅਦ ਚੌਕਸ ਬੀਐਸਐਫ ਦੇ ਜਵਾਨਾਂ ਵੱਲੋਂ ਤਿੱਖੀ ਨਜ਼ਰ ਰੱਖਦਿਆਂ ਹੋਇਆਂ ਭਾਰਤੀ ਖੇਤਰ ਵੱਲ ਭੇਜੀ 7 ਕਿਲੋ ਹੈਰੋਇਨ ਨੂੰ ਲੈਣ ਆਏ 3 ਭਾਰਤੀ ਸਮਗਲਰਾਂ ਨੂੰ ਕਾਬੂ ਕਰ ਲਿਆ। ਬੀਐਸਐਫ ਵੱਲੋਂ ਫੜੇ ਗਏ ਸਮਗਲਰਾਂ ਨੂੰ ਹੈਰੋਇਨ ਐਨਸੀਪੀ ਨੂੰ ਸੌਂਪ ਦਿੱਤੀ ਹੈ।
Publish Date: Fri, 20 Mar 2026 08:52 AM (IST)
Updated Date: Fri, 20 Mar 2026 08:55 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ: ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਤੈਨਾਤ ਬੀਐਸਐਫ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ ਦੀ ਵੱਡੀ ਖੇਪ ਨੂੰ ਚੁੱਕਣ ਆਏ ਤਿੰਨ ਸਮਗਲਰਾਂ ਨੂੰ ਰੰਗੇ ਹੱਥੀ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਬਸੰਤਰ ਦੇ ਏਰੀਏ ਵਿੱਚ ਡਰੋਨ ਐਕਟੀਵਿਟੀ ਤੋਂ ਬਾਅਦ ਚੌਕਸ ਬੀਐਸਐਫ ਦੇ ਜਵਾਨਾਂ ਵੱਲੋਂ ਤਿੱਖੀ ਨਜ਼ਰ ਰੱਖਦਿਆਂ ਹੋਇਆਂ ਭਾਰਤੀ ਖੇਤਰ ਵੱਲ ਭੇਜੀ 7 ਕਿਲੋ ਹੈਰੋਇਨ ਨੂੰ ਲੈਣ ਆਏ 3 ਭਾਰਤੀ ਸਮਗਲਰਾਂ ਨੂੰ ਕਾਬੂ ਕਰ ਲਿਆ। ਬੀਐਸਐਫ ਵੱਲੋਂ ਫੜੇ ਗਏ ਸਮਗਲਰਾਂ ਨੂੰ ਹੈਰੋਇਨ ਐਨਸੀਪੀ ਨੂੰ ਸੌਂਪ ਦਿੱਤੀ ਹੈ।