ਬਲੈਕ ਆਊਟ ਨੇ ਤਾਜ਼ਾ ਕੀਤੀ ਆਪੇਸ਼ਨ ਸਿੰਧੂਰ ਦੀ ਯਾਦ , ਪਾਵਰ ਸਪਲਾਈ ਅੱਧੇ ਘੰਟੇ ਲਈ ਰਹੀ ਬੰਦ, ਪਰ ਜ਼ਰੂਰੀ ਸੇਵਾਵਾਂ ਰਹਿਣਗੀਆਂ ਚਾਲੂ
ਜ਼ਿਲ੍ਹਾ ਗੁਰਦਾਸਪੁਰ ਵਿਖੇ ਅੱਜ 24 ਅਪ੍ਰੈਲ ਨੂੰ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਕਰਵਾਈ ਗਈ। ਰਾਤ 8 ਵਜਦੇ ਹੀ ਸਾਇਰਨ ਵੱਜਾ ਅਤੇ ਨਾਲ਼ ਹੀ ਲਾਈਟ ਚਲੀ ਗਈ। ਪੂਰਾ ਸ਼ਹਿਰ ਦੂਰ ਦੂਰ ਤੱਕ ਹਨ੍ਹੇਰੇ ਵਿਚ ਡੁੱਬ ਗਿਆ। ਇਸ ਬਲੈਕ ਆਊਟ ਦੇ ਨਾਲ਼ ਆਪਰੇਸ਼ਨ ਸਿੰਧੂਰ ਦੀ ਯਾਦ ਵੀ ਤਾਜ਼ਾ ਹੋ ਗਈ।
Publish Date: Fri, 24 Apr 2026 08:16 PM (IST)
Updated Date: Fri, 24 Apr 2026 08:26 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਵਿਖੇ ਅੱਜ 24 ਅਪ੍ਰੈਲ ਨੂੰ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਕਰਵਾਈ ਗਈ। ਰਾਤ 8 ਵਜਦੇ ਹੀ ਸਾਇਰਨ ਵੱਜਾ ਅਤੇ ਨਾਲ਼ ਹੀ ਲਾਈਟ ਚਲੀ ਗਈ। ਪੂਰਾ ਸ਼ਹਿਰ ਦੂਰ ਦੂਰ ਤੱਕ ਹਨ੍ਹੇਰੇ ਵਿਚ ਡੁੱਬ ਗਿਆ। ਇਸ ਬਲੈਕ ਆਊਟ ਦੇ ਨਾਲ਼ ਆਪਰੇਸ਼ਨ ਸਿੰਧੂਰ ਦੀ ਯਾਦ ਵੀ ਤਾਜ਼ਾ ਹੋ ਗਈ।
ਇਹ ਅਭਿਆਸ ਸਿਰਫ਼ ਇੱਕ ਮੌਕ ਡਰਿੱਲ ਬਲੈਕ-ਆਊਟ ਐਕਸਰਸਾਈਜ਼ ਵਜੋਂ ਸੀ। ਇਸ ਦੌਰਾਨ ਪਾਵਰ ਸਪਲਾਈ ਅੱਧੇ ਘੰਟੇ ਲਈ ਬੰਦ ਰਹੀ ਪਰ ਜ਼ਰੂਰੀ ਸੇਵਾਵਾਂ ਚਾਲੂ ਰਹੀਆਂ। ਮੌਕ ਡਰਿੱਲ ਐਕਸਰਸਾਈਜ਼ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਹੋਈ।
ਇਹ ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ,ਸ੍ਰੀ ਰਾਮ ਸਿੰਘ, ਡੀਜੀਪੀ. ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰਅਦਿੱਤਿਆ ਉੱਪਲ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ, ਗੁਰਦਾਸਪੁਰ ਦੀ ਦੇਖ-ਰੇਖ ਹੇਠ ਇਹ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਿਵਲ ਡਿਫੈਂਸ ਬਲੈਕਆਊਟ ਮੌਕ ਡਰਿੱਲ ਐਕਸਰਸਾਈਜ਼ ਦਾ ਮਕਸਦ ਕਿਸੇ ਵੀ ਅਣ-ਸੁਖਾਵੀ ਘਟਨਾ ਦੌਰਾਨ ਐਮਰਜੈਂਸੀ ਹਲਾਤਾਂ ਨਾਲ ਨਜਿੱਠਣਾ ਸੀ।