Big Breaking : ਗੁਰਦਾਸਪੁਰ ਦੇ ਭੀੜ ਵਾਲੇ ਬਾਜ਼ਾਰ 'ਚ ਅਣਪਛਾਤੇ ਅਨਸਰਾਂ ਨੇ ਸੁੱਟੀ ਬੰਬਨੁਮਾ ਵਸਤੂ, ਇਲਾਕੇ 'ਚ ਦਹਿਸ਼ਤ
ਇਹ ਘਟਨਾ ਸ਼ੋਅ ਰੂਮ ਦੇ ਬਾਹਰ ਲੱਗੇ ਸੀਸੀਟੀਵੀ ਵਿਚ ਵੀ ਕੈਦ ਹੋ ਗਈ। ਇਲਾਕੇ ਵਿਚ ਬੰਬਨੁਮਾ ਵਸਤੂ ਸੁੱਟੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਸ਼ਹਿਰ ਦੇ ਇਸ ਅਹਿਮ ਵਿਚ ਸੈਂਕੜੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
Publish Date: Mon, 27 Apr 2026 09:39 PM (IST)
Updated Date: Mon, 27 Apr 2026 09:58 PM (IST)
ਆਕਾਸ਼,ਪੰਜਾਬੀ ਜਾਗਰਣ, ਗੁਰਦਾਸਪੁਰ : ਸੋਮਵਾਰ ਦੇਰ ਸ਼ਾਮ ਗੁਰਦਾਸਪੁਰ ਦੇ ਭੀੜ ਭਾੜ ਵਾਲੇ ਇਲਾਕੇ ਗੀਤਾ ਭਵਨ ਰੋਡ ਸਥਿਤ ਅਸ਼ੋਕਾ ਚਿਪਸ ਦੇ ਸ਼ੋਅਰੂਮ ਦੇ ਨੇੜੇ ਕੁੱਝ ਆਗਿਆਤ ਅਨਸਰਾਂ ਵਲੋਂ ਬੰਬ ਨੁਮਾ ਵਸਤੂ ਸੁੱਟਣ ਦੀ ਖ਼ਬਰ ਹੈ।
ਇਹ ਘਟਨਾ ਸ਼ੋਅ ਰੂਮ ਦੇ ਬਾਹਰ ਲੱਗੇ ਸੀਸੀਟੀਵੀ ਵਿਚ ਵੀ ਕੈਦ ਹੋ ਗਈ। ਇਲਾਕੇ ਵਿਚ ਬੰਬਨੁਮਾ ਵਸਤੂ ਸੁੱਟੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਸ਼ਹਿਰ ਦੇ ਇਸ ਅਹਿਮ ਵਿਚ ਸੈਂਕੜੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਸ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕਰੀਬ ਸਾਢੇ 8 ਵਜੇ ਪੁਲਿਸ ਦੀ ਟੀਮ ਪਹੁੰਚੀ ਜਿਨ੍ਹਾਂ ਨੇ ਤੁਰੰਤ ਗੀਤਾ ਭਵਨ ਰੋਡ ਨੂੰ ਸੀਲ ਕਰ ਦਿੱਤਾ। ਐੱਸਪੀ ਡੀਕੇ ਚੌਧਰੀ ਨੇ ਦੱਸਿਆ ਕਿ ਉਹਨ੍ਹਾਂ ਨੂੰ ਕਰੀਬ ਸਾਢੇ 8 ਵਜੇ ਇਸ ਬਾਰੇ ਸੂਚਨਾ ਮਿਲੀ ਸੀ। ਉਹ ਤੁਰੰਤ ਐੱਸਐਚਓ ਸਿਟੀ ਨਾਲ ਮੌਕੇ 'ਤੇ ਪਹੁੰਚੇ। ਬੰਬ ਸਕੂਐਡ ਟੀਮ ਨੂੰ ਬੁਲਾ ਲਿਆ ਗਿਆ ਹੈ। ਸ਼ੱਕੀ ਵਸਤੂ ਨਾਲ਼ੇ ਵਿਚ ਪਈ ਹੈ। ਇਸ ਕਰ ਕੇ ਉਹ ਜਾਂਚ ਤੋਂ ਬਾਅਦ ਹੀ ਕੁੱਝ ਦਸ ਸਕਦੇ ਹਨ।