- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਣਯੋਗ ਹੈ ਕਿ ਕਰਵਾਏ ਗਏ ਆਨੰਦ ਕਾਰਜਾਂ ’ਚ 80 ਸਿੱਖ ਭਾਈਚਾਰੇ ਨਾਲ ਸਬੰਧਤ ਤੇ 20 ਲੜਕੀਆਂ ਮਸੀਹ ਭਾਈਚਾਰੇ ਨਾਲ ਸਬੰਧਤ ਹਨ। ਮੰਗਲਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਭਾਈ ਸਤਨਾਮ ਸਿੰਘ, ਰਾਗੀ ਭਾਈ ਮਹਿਤਾਬ ਸਿੰਘ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਤੇ ਕਵੀਸ਼ਰ ਭਾਈ ਮਨਜੀਤ ਸਿੰਘ ਸੋਹੀ, ਢਾਡੀ ਭਾਈ ਸੋਭਾ ਸਿੰਘ ਸਤਾਰਾ ਆਦਿ ਦੇ ਜਥਿਆਂ ਵੱਲੋਂ ਸ਼ਬਦ ਕੀਰਤਨ ਤੇ ਕਵੀਸ਼ਰੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਨਾਮਵਰ ਪਿੰਡ ਭਗਵਾਨਪੁਰ ਦੀ ਮਰਹੂਮ ਮਾਤਾ ਹਰਜੀਤ ਕੌਰ ਤੇ ਸਵਿੰਦਰ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਸਪੁੱਤਰ ਜਗਦੀਪ ਸਿੰਘ ਜੱਗੂ ਤੇ ਮੰਨੂ ਭਗਵਾਨਪੁਰ ਆਸਟ੍ਰੇਲੀਆ ਨੇ ਇਲਾਕੇ ਦੇ ਸਰਪੰਚਾਂ-ਪੰਚਾਂ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਭਗਵਾਨ ਸਿੰਘ ਵਿਖੇ ਬਣਾਏ ਗਏ ਵਿਸ਼ਾਲ ਪੰਡਾਲ ’ਚ ਧਾਰਮਿਕ ਸਮਾਗਮ ਕਰਨ ਉਪਰੰਤ 100 ਦੇ ਕਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ।
ਦੱਸਣਯੋਗ ਹੈ ਕਿ ਕਰਵਾਏ ਗਏ ਆਨੰਦ ਕਾਰਜਾਂ ’ਚ 80 ਸਿੱਖ ਭਾਈਚਾਰੇ ਨਾਲ ਸਬੰਧਤ ਤੇ 20 ਲੜਕੀਆਂ ਮਸੀਹ ਭਾਈਚਾਰੇ ਨਾਲ ਸਬੰਧਤ ਹਨ। ਮੰਗਲਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਭਾਈ ਸਤਨਾਮ ਸਿੰਘ, ਰਾਗੀ ਭਾਈ ਮਹਿਤਾਬ ਸਿੰਘ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਤੇ ਕਵੀਸ਼ਰ ਭਾਈ ਮਨਜੀਤ ਸਿੰਘ ਸੋਹੀ, ਢਾਡੀ ਭਾਈ ਸੋਭਾ ਸਿੰਘ ਸਤਾਰਾ ਆਦਿ ਦੇ ਜਥਿਆਂ ਵੱਲੋਂ ਸ਼ਬਦ ਕੀਰਤਨ ਤੇ ਕਵੀਸ਼ਰੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਰਾਗੀ ਮਹਿਤਾਬ ਸਿੰਘ ਵੱਲੋਂ ਚਾਰ ਪੜ੍ਹਾਵਾਂ ’ਚ 80 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ, ਜਦਕਿ ਪਾਸਟਰ ਅਲੀਸਾ ਮਸੀਹ ਤੇਜਾ ਤੇ ਪਾਸਟਰ ਰਮੇਸ ਵੱਲੋਂ 20 ਮਸੀਹ ਭਾਈਚਾਰੇ ਦੀਆਂ ਲੜਕੀਆਂ ਦੇ ਨਿਕਾਹ ਕਰਵਾਏ ਗਏ। ਇਸ ਆਨੰਦ ਕਾਰਜ ਸਮਾਗਮ ’ਚ ਸ਼੍ਰੋਮਣੀ ਗੁਰਦੁਆਰਾ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ, ਗਿਆਨੀ ਸੰਤੋਖ ਸਿੰਘ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਬਾਬਾ ਯਾਦਵਿੰਦਰ ਸਿੰਘ ਨਡਾਲਾ, ਬਾਬਾ ਗੁਰਸੇਵਕ ਸਿੰਘ ਮਛਰਾਲੇ ਵਾਲੇ, ਬਾਬਾ ਪ੍ਰੇਮ ਸਿੰਘ ਜੇਕੇ, ਬਾਬਾ ਜਗਜੀਤ ਸਿੰਘ ਜਥੇਦਾਰ ਗੁਰੂ ਨਾਨਕ ਦਲ, ਬਾਬਾ ਸੁਖਦੀਪ ਸਿੰਘ ਬੇਦੀ ਡੇਰਾ ਬਾਬਾ ਨਾਨਕ, ਬਾਬਾ ਹਰਪਾਲ ਸਿੰਘ ਕੈਲੇ ਕਲਾਂ ਸ਼ਾਮਲ ਸਨ। ਇਸ ਮੌਕੇ ਸਟੇਟ ਸਕੱਤਰ ਦੀ ਭੂਮਿਕਾ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਗਰ ਨੇ ਨਿਭਾਈ।
ਇਸ ਮੌਕੇ ਅਮਨਦੀਪ ਸਿੰਘ ਸਰਪੰਚ ਮੀਰਕਚਾਨਾ, ਗੁਰਲੀਨ ਸਿੰਘ ਕਾਹਲੋਂ, ਗੁਰਦੇਵ ਸਿੰਘ ਵਿਰਕ, ਰਛਪਾਲ ਸਿੰਘ ਢਿਲੋਂ, ਪਰਮਜੀਤ ਸਿੰਘ ਸਮਰਾ, ਰਣਜੀਤ ਸਿੰਘ ਸ਼ਕਰੀ, ਬਾਬਾ ਤਾਰੂ ਸਿੰਘ, ਸੁਖਵਿੰਦਰ ਸਿੰਘ ਸਾਬੀ ਕੋਟ ਮੀਆਂ ਸਾਹਿਬ, ਜਗਦੀਪ ਸਿੰਘ, ਸਤਿੰਦਰ ਸਿੰਘ ਸੁੱਖਾ, ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਮੇਜਰ ਸਿੰਘ ਢਿਲਵਾਂ, ਸਰਪੰਚ ਸੁਖਵਿੰਦਰ ਸਿੰਘ ਕੋਟਲੀ ਸੂਰਤ ਮੱਲ੍ਹੀ, ਜਸਬੀਰ ਸਿੰਘ ਵਡਾਲਾ ਬਾਂਗਰ, ਸੁਖਵਿੰਦਰ ਸਿੰਘ ਤਲਵੰਡੀ, ਸਰਪੰਚ ਗੁਰਪ੍ਰੀਤ ਸਿੰਘ ਰਹੀਮਾਬਾਦ, ਜਗਦੀਪ ਸਿੰਘ ਲੁਕਮਾਨੀਆ, ਪਲਵਿੰਦਰ ਸਿੰਘ, ਵੱਸਣ ਸਿੰਘ ਮੁਸਤਾਰਪੁਰ ਆਦਿ ਹਾਜ਼ਰ ਸ