ਟਰੱਕ ਤੇ ਐਕਟਿਵਾ ਸਕੂਟਰੀ ਦੀ ਟੱਕਰ 'ਚ ਔਰਤ ਦੀ ਮੌਤ, ਵਿਅਕਤੀ ਜ਼ਖਮੀ,ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ
ਬਲਦੇਵ ਰਾਜ ਨੇ ਦੱਸਿਆ ਕਿ ਦੌਰਾਨ ਇਲਾਜ ਡਾਕਟਰ ਨੇ ਉਸ ਦੀ ਮਾਸੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤ ਅਤੇ ਗਿਆਨ ਚੰਦ ਜੇਰੇ ਇਲਾਜ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Fri, 27 Feb 2026 04:45 PM (IST)
Updated Date: Fri, 27 Feb 2026 04:47 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਬਾਜੀਦਪੁਰ ਵਿਖੇ ਟਰੱਕ ਅਤੇ ਕਾਰ ਦੀ ਟੱਕਰ ਵਿਚ ਇਕ ਇਕ ਔਰਤ ਦੀ ਮੌਤ ਅਤੇ ਵਿਅਕਤੀ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ 324 (4), 125 (ਏ), 125 (ਬੀ) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਦੇਵ ਰਾਜ ਪੁੱਤਰ ਦਇਆ ਰਾਮ ਵਾਸੀ ਪਿੰਡ ਬਾਜੀਦਪੁਰ ਨੇ ਦੱਸਿਆ ਕਿ ਮਿਤੀ 26 ਫਰਵਰੀ 2026 ਨੂੰ ਉਹ 2 ਪੀਐੱਮ ’ਤੇ ਗਿਆਨ ਚੰਦ ਪੁੱਤਰ ਕਿਰਪਾਲ ਚੰਦ ਵਾਸੀ ਮਲੋਟ ਹਾਲ ਅਬਾਦ ਗਲੀ ਨੰਬਰ 2 ਦਸਮੇਸ਼ ਕਾਲੌਨੀ ਮੱਲਵਾਲ ਕਦੀਮ ਦੀ ਐਕਟਿਵਾ ਸਕੂਟਰੀ ਨੰਬਰ ਪੀਬੀ 04 ਕੇ 8910 ਜਿਸ ਨੂੰ ਗਿਆਨ ਚੰਦ ਖੁਦ ਚਲਾ ਰਿਹਾ ਸੀ ਉਸ ਪਿੱਛੇ ਬੈਠੀ ਉਸ ਦੀ ਸੱਸ ਕੈਲਾਸ਼ ਰਾਣੀ ਪਤਨੀ ਮਨੋਹਰ ਲਾਲ ਵਾਸੀ ਪਿੰਡ ਬਾਜੀਦਪੁਰ ਜੋ ਰਿਸ਼ਤੇਦਾਰੀ ਵਿਚ ਉਸ ਦੀ ਸੱਕੀ ਭੈਣ ਪੁਨਮ ਰਾਣੀ ਪਤਨੀ ਵਿਪਨ ਕੁਮਾਰ ਵਾਸੀ ਬਾਜੀਦਪੁਰ ਦੀ ਸੱਸ ਮੇਰੀ ਮਾਸੀ ਲੱਗਦੀ ਹੈ, ਜੋ ਫਿਰੋਜ਼ਪੁਰ ਤੋਂ ਘਰੇਲੂ ਕੰਮਕਾਰ ਤੋਂ ਬਾਅਦ ਘਰ ਨੂੰ ਆ ਰਹੇ ਸੀ।
ਬਲਦੇਵ ਰਾਜ ਨੇ ਦੱਸਿਆ ਕਿ ਜਦ ਮੇਨ ਰੋਡ ਗੇਟ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਤੋਂ ਪਿੰਡ ਬਾਜੀਦਪੁਰ ਵੱਲ ਨੂੰ ਮੁੜਨ ਲੱਗੇ ਤਾਂ ਇਕ ਤੇਜ਼ ਰਫਤਾਰ ਟਰੱਕ ਨੰਬਰ ਪੀਬੀ 05 ਡਬਲਯੂ 9491 ਜਿਸ ਨੂੰ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਜੋ ਤਲਵੰਡੀ ਭਾਈ ਸਾਈਡ ਤੋਂ ਬਿਨ੍ਹਾ ਹਾਰਨ ਦਿੱਤੇ ਆਇਆ, ਜਿਸ ਨੇ ਲਾਪ੍ਰਵਾਹੀ ਨਾਲ ਉਸ ਦੇ ਵੇਖਦੇ ਹੀ ਵੇਖਦੇ ਗਿਆਨ ਚੰਦ ਦੀ ਐਕਟਿਵਾ ਸਕੂਟਾਰੀ ਵਿਚ ਮਾਰਿਆ। ਜਿਸ ਨਾਲ ਗਿਆਨ ਚੰਦ ਅਤੇ ਉਸ ਦੀ ਮਾਸੀ ਦੇ ਕਾਫੀ ਗੰਭੀਰ ਸੱਟਾਂ ਲੱਗ ਗਈਆਂ। ਬਲਦੇਵ ਰਾਜ ਨੇ ਦੱਸਿਆ ਕਿ ਦੌਰਾਨ ਇਲਾਜ ਡਾਕਟਰ ਨੇ ਉਸ ਦੀ ਮਾਸੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤ ਅਤੇ ਗਿਆਨ ਚੰਦ ਜੇਰੇ ਇਲਾਜ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।