ਕੇਂਦਰੀ ਜਲ ਸਰੋਤ ਮੰਤਰੀ ਡਾ. ਚੌਧਰੀ ਦਾ ਮਖੂ ’ਚ ਸਵਾਗਤ
ਕੇਂਦਰੀ ਜਲ ਸਰੋਤ ਮੰਤਰੀ ਡਾ. ਰਾਜ ਭੂਸ਼ਨ ਚੌਧਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ
Publish Date: Mon, 15 Sep 2025 05:27 PM (IST)
Updated Date: Mon, 15 Sep 2025 05:29 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਕੇਂਦਰੀ ਜਲ ਸਰੋਤ ਮੰਤਰੀ ਡਾ. ਰਾਜ ਭੂਸ਼ਨ ਚੌਧਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਜਦ ਮਖੂ ਵਿਖੇ ਪਹੁੰਚੇ ਤਾਂ ਦਿਵਿਆਂਗ ਸੈੱਲ ਭਾਜਪਾ ਪੰਜਾਬ ਦੇ ਪ੍ਰਧਾਨ ਡਾ. ਰਜੀਵ ਅਹੂਜਾ ਵੱਲੋਂ ਉਨ੍ਹਾਂ ਦਾ ਸਗਾਵਤ ਕੀਤਾ ਗਿਆ। ਇਸ ਮੌਕੇ ਡਾ. ਰਜੀਵ ਅਹੂਜਾ ਨਾਲ ਅਮਿਤ ਅਰੋੜਾ, ਗੁਰਦੇਵ ਸਿੰਘ ਕਾਨਗੋ, ਗੁਰਬਚਨ ਸਿੰਘ ਝਾਮਕੇ, ਰਾਜਪਾਲ ਕੰਧਾਰੀ ਆਦਿ ਹਾਜ਼ਰ ਸਨ। ਕੇਂਦਰੀ ਜਲ ਸਰੋਤ ਮੰਤਰੀ ਡਾ. ਰਾਜ ਭੂਸ਼ਨ ਚੌਧਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਹੜ੍ਹ ਪੀੜਤਾਂ ਦੀਆਂ ਦੁੱਖ ਤਕਲੀਫਾਂ ਸੁਣਦਿਆਂ ਹੜ੍ਹ ਪੀੜਤਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਦੁੱਖ ਦੀ ਘੜੀ ਵਿਚ ਭਾਰਤੀ ਜਨਤਾ ਪਾਰਟੀ ਉਨ੍ਹਾਂ ਨਾਲ ਖੜੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜਨ ਦਾ ਹੈ।