ਚੋਰੀ ਦੀਆਂ ਐੱਲਸੀਡੀਆਂ ਸਮੇਤ ਦੋ ਗ੍ਰਿਫ਼ਤਾਰ
ਚੋਰੀ ਦੀਆਂ ਐੱਲਸੀਡੀਆਂ ਸਮੇਤ ਦੋ ਗ੍ਰਿਫਤਾਰ
Publish Date: Thu, 30 Apr 2026 03:20 PM (IST)
Updated Date: Thu, 30 Apr 2026 03:22 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਚੋਰੀ ਦੀਆਂ ਦੋ ਐੱਲਸਡੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ 303 (2), 317 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚੁੰਗੀ ਨੰਬਰ 7 ਫਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਤਿਨ ਅਤੇ ਅਭਿਸ਼ੇਕ ਉਰਫ ਅਭੀ ਪੁੱਤਰਾਨ ਸੰਜੀਵ ਕੁਮਾਰ ਵਾਸੀਅਨ ਗਵਾਲ ਟੋਲੀ ਫਿਰੋਜ਼ਪੁਰ ਕੈਂਟ ਜੋ ਚੋਰੀਆਂ ਕਰਨ ਦੇ ਆਦੀ ਹਨ ਤੇ ਅੱਜ ਵੀ ਚੋਰੀ ਕੀਤੀਆਂ ਐੱਲਸੀਡੀਆਂ ਵੇਚਣ ਲਈ ਸ਼ਮਸ਼ਾਨਘਾਅ ਰੋਡ ’ਤੇ ਝਾੜੀਆਂ ਦੇ ਕੋਲ ਮੌਜੂਦ ਹਨ। ਜੇਕਰ ਹੁਣੇ ਹੀ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਚੋਰੀ ਕੀਤੇ ਸਮਾਨ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਮੁਖਬਰ ਵੱਲੋਂ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕੀਤੀ ਗਈ ਤਾਂ ਜਤਿਨ ਅਤੇ ਅਭਿਸ਼ੇਕ ਕੋਲੋਂ ਚੋਰੀ ਦੀਆਂ 2 ਐੱਲਸੀਡੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।