ਨਾੜ ਦੀ ਅੱਗ ਨੇ ਸਾੜਿਆਂ ਗਰੀਬ ਦਾ ਆਸ਼ਿਆਨਾ
ਨਾੜ ਦੀ ਅੱਗ ਨੇ ਸਾੜਿਆਂ ਗਰੀਬ ਦਾ ਆਸ਼ਿਆਨਾ
Publish Date: Sat, 02 May 2026 05:51 PM (IST)
Updated Date: Sat, 02 May 2026 05:53 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਵਿਚ ਇਕ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਬੇਕਾਬੂ ਹੋ ਕੇ ਗਰੀਬ ਮਜ਼ਦੂਰਾਂ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਤੇਜ਼ ਹਵਾਵਾਂ ਕਾਰਨ ਅੱਗ ਨੇ ਵੇਖਦੇ ਹੀ ਵੇਖਦੇ ਗਰੀਬ ਦੀ ਝੋਪੜੀ ਨੂੰ ਲੱਗ ਗਈ ਅਤੇ ਉਸ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਝੋਗੀ ਝੋਪੜੀ ਵਾਲੇ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਝੁੱਗੀ ਵਿਚ ਪਿਆ ਸਾਰਾ ਸਮਾਨ ਸੜਕ ਕੇ ਸੁਆਹ ਹੋ ਗਿਆ। ਝੁੱਗੀ ਦੇ ਨਾਲ ਵਾਲਿਆਂ ਦੂਜੀਆਂ ਝੋਪੜੀਆਂ ਵਾਲੇ ਨੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ’ਤੇ ਤਾਂ ਕਾਬੂ ਪਾ ਲਿਆ ਗਿਆ ਪਰ ਝੋਪੜੀ ਦੇ ਅੰਦਰ ਪਿਆ ਸਾਰਾ ਸਮਾਨ ਸੜਕ ਚੁੱਕਾ ਸੀ। ਝੁੱਗੀ ਝੋਪੜੀਆਂ ਨੇ ਕਿਹਾ ਕਿ ਜੇਕਰ ਇਸ ਅੱਗ ’ਤੇ ਨਾ ਪਾਇਆ ਜਾਂਦਾ ਤਾਂ ਇਸ ਅੱਗ ਨੇ ਦੂਜੀਆਂ ਝੋਪੜੀਆਂ ਨੂੰ ਆਪਣੀ ਲਪੇਟ ਵਿਚ ਲੈ ਲੇਣਾ ਸੀ।