ਸੰਵਿਧਾਨ ਨਿਰਮਾਤਾ ਦੀ ਸੋਚ ’ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ : ਨੰਨੂ
ਡਾ. ਬੀਆਰ ਅੰਬੇਡਕਰ ਦੀ 135ਵੀਂ ਜਯੰਤੀ ਮੌਕੇ ਫਿਰੋਜ਼ਪੁਰ ਵਿਖੇ ਵਿਸ਼ੇਸ਼ ਸਮਾਗਮ
Publish Date: Fri, 17 Apr 2026 04:56 PM (IST)
Updated Date: Fri, 17 Apr 2026 05:00 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਵਿਦਵਾਨ ਅਤੇ ਸਮਾਜ ਸੁਧਾਰਕ ਡਾ. ਬੀਆ. ਅੰਬੇਡਕਰ ਦਾ 135ਵਾਂ ਜਨਮ ਦਿਨ ਫਿਰੋਜ਼ਪੁਰ ਸ਼ਹਿਰ ’ਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ਼ ਸੁਖਪਾਲ ਸਿੰਘ ਨੰਨੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ’ਚ ਸੁਖਪਾਲ ਨੰਨੂ ਨੇ ਕਿਹਾ ਕਿ ਡਾ. ਅੰਬੇਡਕਰ ਕੇਵਲ ਇਕ ਕਾਨੂੰਨਦਾਨ ਹੀ ਨਹੀਂ, ਸਗੋਂ ਇਕ ਅਜਿਹੇ ਮਹਾਨ ਚਿੰਤਕ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦਲਿਤਾਂ, ਪਿਛੜੇ ਵਰਗਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲੇਖੇ ਲਾ ਦਿੱਤਾ। ਉਨ੍ਹਾਂ ਕਿਹਾ ਬਾਬਾ ਸਾਹਿਬ ਨੇ ਵਿਦੇਸ਼ਾਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਕਾਨੂੰਨ ਅਤੇ ਅਰਥ ਸ਼ਾਸਤਰ ਵਿਚ ਮੁਹਾਰਤ ਹਾਸਲ ਕੀਤੀ ਅਤੇ ਭਾਰਤ ਦੇ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ। ਵਾਰਡ ਨੰਬਰ 21 ਚੁੰਗੀ ਵਾਲੀ ਗਲੀ, ਵਾਲਮੀਕ ਮੰਦਰ, ਵਾਰਡ ਨੰਬਰ 32 ਵਾਲਮੀਕ ਮੰਦਰ, ਬਸਤੀ ਆਵਾ ਵਿਖੇ ਕਰਵਾਏ ਗਏ ਸਮਾਗਮਾਂ ’ਚ ਕੇਕ ਕੱਟ ਕੇ ਅਤੇ ਮਠਿਆਈਆਂ ਵੰਡ ਕੇ ਬਾਬਾ ਸਾਹਿਬ ਦੀ ਸੋਚ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਨੰਨੂ ਦੇ ਨਾਲ ਧਰਮਿੰਦਰ ਪ੍ਰਧਾਨ, ਵੀਨਾ ਬਸੇਕ, ਰਾਜ ਕੁਮਾਰ, ਵਿਨੇ ਕੁਮਾਰ, ਜੱਜ ਕੁਮਾਰ, ਵਿਨੋਦ ਧੰਨਾ, ਰਮਣ ਭੱਟੀ, ਕਪਿਲ ਰਾਜੂ, ਵਰੁਣ ਕੁਮਾਰ, ਅਜੀਤ ਸਬਰਵਾਲ, ਪੱਪੂ ਨਾਹਰ, ਸ਼ਾਮ ਲਾਲ, ਸੁਰਿੰਦਰ ਕੰਡੇਵਾਲਾ ਅਤੇ ਦੇਸ ਰਾਜ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਆਗੂ ਅਤੇ ਵਰਕਰ ਮੌਜ਼ੂਦ ਸਨ।