ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰ ਕੇ ਕੀਤੀ ਲੁੱਟ ਖੋਹ
ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰਕੇ ਕੀਤੀ ਲੁੱਟ ਖੋਹ
Publish Date: Sun, 03 May 2026 06:53 PM (IST)
Updated Date: Mon, 04 May 2026 04:12 AM (IST)

ਪੁਲਿਸ ਨੇ ਕੀਤਾ 5 ਖਿਲਾਫ ਮਾਮਲਾ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਗੁਰੂਹਰਸਹਾਏ ਵਿਖੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਰੋਕ ਕੇ ਉਸ ਦੇ ਸੱਟਾਂ ਮਾਰ ਕੇ ਚਾਂਦੀ ਦਾ ਕੜਾ ਅਤੇ 2700 ਰੁਪਏ ਲੁੱਟ ਖੋਹ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ 115 (2), 126 (2), 304, 324 (4), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸਜੀ ਚੱਕ ਮਾਦੀ ਕੇ ਨੇ ਦੱਸਿਆ ਕਿ ਮਿਤੀ 18 ਅਪ੍ਰੈਲ 2026 ਨੂੰ ਉਹ ਆਪਣੀ ਪਤਨੀ ਸੀਮਾ ਰਾਣੀ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ-05-ਡਬਲਯੂ-7470 ’ਤੇ ਸਵਾਰ ਹੋ ਕੇ ਗੋਲੂ ਕਾ ਮੋੜ ਕਿਸੇ ਕੰਮ ਕਾਰ ਦੇ ਸਬੰਧ ਵਿਚ ਗਏ ਸੀ ਤਾਂ ਜਦ ਉਹ ਆਪਣੀ ਪਤਨੀ ਦੀ ਦਵਾਈ ਲੈ ਕੇ ਵਾਪਸ ਆਪਣੇ ਘਰ ਨੂੰ ਆ ਰਹੇ ਸੀ ਤਾਂ ਵਕਤ ਕਰੀਬ 10 ਵਜੇ ਰਾਤ ਉਸ ਦੇ ਪਿੰਡ ਤੋਂ ਥੋੜਾ ਪਿੱਛੇ ਪੁਲ ਨਹਿਰ ਸੂਆ ਕੋਲ ਪੁੱਜੇ ਤਾਂ ਦੋਸ਼ੀ ਅਸ਼ੋਕ ਸਿੰਘ ਪੁੱਤਰ ਸੁਭਾਸ਼ ਸਿੰਘ, ਗੁਰਮੀਤ ਸਿੰਘ ਪੁੱਤਰ ਸੁਭਾਸ਼ ਸਿੰਘ ਅਤੇ 3 ਅਣਪਛਾਤੇ ਵਿਅਕਤੀਆਂ ਨੇ ਉਸ ਦਾ ਮੋਟਰਸਾਈਕਲ ਰੋਕ ਲਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਅਨ ਉਸ ਦੀ ਕੁੱਟਮਾਰ ਕਰਕੇ ਉਸ ਦੇ ਹੱਥ ਵਿਚ ਪਾਇਆ ਚਾਂਦੀ ਦਾ ਕੜਾ ਵਜ਼ਨ 5 ਤੋਲੇ ਝਪਟ ਮਾਰ ਕੇ ਹੱਥ ਵਿਚੋਂ ਲਾਹ ਲਿਆ ਅਤੇ ਉਸ ਦੀ ਜੇਬ ਵਿਚੋਂ ਨਗਦੀ 2700 ਰੁਪਏ ਕੱਢ ਲਏ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।