- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਰਿਜ਼ਰਵਡ ਸਪੈਸ਼ਲ (04081/04082) ਟਰੇਨ 15 ਅਪ੍ਰੈਲ ਤੋਂ 15 ਜੁਲਾਈ ਤੱਕ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਰਾਤ 23.45 ਵਜੇ ਚੱਲੇਗੀ। 16 ਅਪ੍ਰੈਲ 16 ਜੁਲਾਈ ਤੱਕ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਕਟੜਾ ਤੋਂ ਰਾਤ 21 ਵਜੇ ਚੱਲੇਗੀ। ਇਹ ਟਰੇਨ ਪਾਣੀਪਤ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨਾਂ ’ਤੇ ਰੁਕਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਗਰਮੀਆਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਸਹੂਲਤ ਲਈ ਰੇਲਵੇ ਨੇ ਕਈ ਵਿਸ਼ੇਸ਼ ਰੇਲਗੱਡੀਆਂ ਚਲਾਉਣ ਅਤੇ ਕੁਝ ਮੌਜੂਦਾ ਟਰੇਨਾਂ ਦੇ ਸਮੇਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਵਿਚ ਏਸੀ, ਸਲੀਪਰ ਅਤੇ ਜਨਰਲ ਕੋਚ ਸ਼ਾਮਲ ਹੋਣਗੇ।
ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਰਿਜ਼ਰਵਡ ਸਪੈਸ਼ਲ (04081/04082) ਟਰੇਨ 15 ਅਪ੍ਰੈਲ ਤੋਂ 15 ਜੁਲਾਈ ਤੱਕ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਰਾਤ 23.45 ਵਜੇ ਚੱਲੇਗੀ। 16 ਅਪ੍ਰੈਲ 16 ਜੁਲਾਈ ਤੱਕ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਕਟੜਾ ਤੋਂ ਰਾਤ 21 ਵਜੇ ਚੱਲੇਗੀ। ਇਹ ਟਰੇਨ ਪਾਣੀਪਤ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨਾਂ ’ਤੇ ਰੁਕਗੀ।
ਅੰਮ੍ਰਿਤਸਰ-ਬਰੌਨੀ ਹਫ਼ਤਾਵਾਰੀ ਸਪੈਸ਼ਲ (04610/04609) ਟਰੇਨ 19 ਅਪ੍ਰੈਲ ਤੋਂ 12 ਜੁਲਾਈ ਤੱਕ ਹਰ ਐਤਵਾਰ ਅੰਮ੍ਰਿਤਸਰ ਤੋਂ ਰਾਤ 20.10 ਵਜੇ ਚੱਲੇਗੀ। 21 ਅਪ੍ਰੈਲ ਤੋਂ 14 ਜੁਲਾਈ ਤੱਕ ਹਰ ਮੰਗਲਵਾਰ ਬਰੌਨੀ ਤੋਂ ਸਵੇਰੇ 5.05 ਵਜੇ ਚੱਲੇਗੀ। ਇਹ ਟਰੇਨ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ ਅਤੇ ਰਾਜਪੁਰਾ ਸਟੇਸ਼ਨਾਂ ’ਤੇ ਰੁਕੇਗੀ।
ਯੋਗ ਨਗਰੀ ਰਿਸ਼ੀਕੇਸ਼-ਮੁਜ਼ੱਫਰਪੁਰਸਪੈਸ਼ਲ (04314/04313) ਟਰੇਨ 16 ਅਪ੍ਰੈਲ ਤੋਂ 12 ਜੁਲਾਈ ਤੱਕ ਹਰ ਵੀਰਵਾਰ ਅਤੇ ਐਤਵਾਰ ਨੂੰ ਰਿਸ਼ੀਕੇਸ਼ ਤੋਂ ਦੁਪਹਿਰ 15.20 ਵਜੇ ਚੱਲੇਗੀ। ਇਹ ਟਰੇਨ 17 ਅਪ੍ਰੈਲ ਤੋਂ 13 ਜੁਲਾਈ ਤੱਕ ਹਰ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਮੁਜ਼ੱਫਰਪੁਰ ਤੋਂ ਦੁਪਹਿਰ 14 ਵਜੇ ਚੱਲੇਗੀ।
ਯੋਗ ਨਗਰੀ ਰਿਸ਼ੀਕੇਸ਼-ਗੋਰਖਪੁਰ ਹਫ਼ਤਾਵਾਰੀ ਸਪੈਸ਼ਲ (04316/04315) ਟਰੇਨ ਨੰਬਰ 21 ਅਪ੍ਰੈਲ ਤੋਂ 14 ਜੁਲਾਈ ਤੱਕ ਹਰ ਮੰਗਲਵਾਰ ਰਿਸ਼ੀਕੇਸ਼ ਤੋਂ ਚੱਲੇਗੀ। ਇਹ ਟਰੇਨ 22 ਅਪ੍ਰੈਲ ਤੋਂ 15 ਜੁਲਾਈ ਤੱਕ ਹਰ ਬੁੱਧਵਾਰ ਗੋਰਖਪੁਰ ਤੋਂ ਚੱਲੇਗੀ।
ਇਸ ਦੇ ਨਾਲ ਹੀ ਰੇਲਵੇ ਨੇ ਵਾਰਾਣਸੀ-ਲਖਨਊ (04217/04218) ਅਨ-ਰਿਜ਼ਰਵਡ ਸਪੈਸ਼ਲ ਟਰੇਨ ਦੀ ਮਿਆਦ ਨੂੰ ਵੀ ਵਧਾ ਦਿੱਤਾ ਹੈ। ਹੁਣ ਇਹ ਟਰੇਨ ਇਕ ਜੂਨ ਤੋਂ 15 ਜੁਲਾਈ ਤੱਕ ਪਹਿਲਾਂ ਵਾਲੇ ਸਮੇਂ ਅਤੇ ਰੂਟ ਅਨੁਸਾਰ ਚੱਲਦੀ ਰਹੇਗੀ।