ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਦੇ ਰਾਜਪਾਲ ਨੇ ਖ਼ੁਦ ਸੰਭਾਲੀ ਕਮਾਨ, ਫਾਜ਼ਿਲਕਾ 'ਚ ਪੈਦਲ ਯਾਤਰਾ ਦੀ ਕੀਤੀ ਅਗਵਾਈ
ਰੈੱਡ ਕਰਾਸ ਵਲੋ ਨਸ਼ਾ ਵਿਰੋਧੀ ਰੈਲੀ ਲਈ ਪੰਜਾਬ ਦੇ ਰਾਜਪਾਲ ਪੈਦਲ ਯਾਤਰਾ ਦੀ ਅਗਵਾਈ ਫਾਜ਼ਿਲਕਾ ਪਹੁੰਚੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਨਸ਼ਾਖੋਰੀ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ।
Publish Date: Wed, 11 Feb 2026 01:26 PM (IST)
Updated Date: Wed, 11 Feb 2026 01:27 PM (IST)
ਰਿਤਿਸ਼ ਕੁੱਕੜ,ਪੰਜਾਬੀ ਜਾਗਰਣ,ਫਾਜ਼ਿਲਕਾ: ਰੈੱਡ ਕਰਾਸ ਵਲੋ ਨਸ਼ਾ ਵਿਰੋਧੀ ਰੈਲੀ ਲਈ ਪੰਜਾਬ ਦੇ ਰਾਜਪਾਲ ਪੈਦਲ ਯਾਤਰਾ ਦੀ ਅਗਵਾਈ ਫਾਜ਼ਿਲਕਾ ਪਹੁੰਚੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਨਸ਼ਾਖੋਰੀ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ।
ਇਸ ਮੌਕੇ 'ਤੇ, ਨਸ਼ੇ ਦੇ ਮਾੜੇ ਪ੍ਰਭਾਵਾਂ, ਪਰਿਵਾਰਾਂ 'ਤੇ ਇਸ ਦੇ ਪ੍ਰਭਾਵ ਅਤੇ ਸਮਾਜ ਦੀ ਭੂਮਿਕਾ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਸੰਦੇਸ਼ ਦਿੰਦੇ ਹੋਏ ਉਨ੍ਹਾਂ ਆਪਣੇ ਸੰਬੋਧਨ ਚ ਕਿਹਾ ਕਿ ਬਾਰਡਰ ਸਿਕਿਓਰਟੀ ਫੋਰਸ ਦੇ ਸਹਿਯੋਗ ਨਾਲ ਦਸੰਬਰ ਤੱਕ 31000 ਮੁਕੱਦਮੇ ਅਤੇ 41000 ਗ੍ਰਿਫਤਾਰੀਆ ਹੋ ਚੁੱਕਿਆ ਹਨ।
ਫਾਜ਼ਿਲਕਾ ਦੇ ਸੰਜੀਵ ਪੈਲੇਸ ਵਿਖੇ ਫਾਜ਼ਿਲਕਾ ਪਹੁੰਚੇ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਯਾਤਰਾ ਨੂੰ ਹਰੀ ਝੰਡੀ ਦਿੱਤੀ। ਉਹ ਯਾਤਰਾ ਦੀ ਅਗਵਾਈ ਕਰ ਰਹੇ ਹਨ।ਇਹ ਯਾਤਰਾ ਫਿਰ ਗਊਸ਼ਾਲਾ ਰੋਡ, ਸਾਈਕਲ ਬਾਜ਼ਾਰ, ਸ਼ਾਸਤਰੀ ਚੌਕ ਅਤੇ ਸਰਾਫਾ ਬਾਜ਼ਾਰ ਵਿੱਚੋਂ ਲੰਘਦੀ ਹੋਈ ਸ਼ਹਿਰ ਦੇ ਇਤਿਹਾਸਕ ਘੰਟਾਘਰ ਚੌਕ ਪਹੁੰਚੀ।