ਚੋਣਾਂ ਸਬੰਧੀ ਪੋਲਿੰਗ ਪਾਲਟੀਆਂ ਚੋਣ ਸਮੱਗਰੀ ਤੇ ਸਾਮਾਨ ਲੈ ਕੇ ਰਵਾਨਾ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਮਦੋਟ ਵਿਖੇ ਪੋਲਿੰਗ ਪਾਲਟੀਆਂ ਨੇ ਚੋਣ
Publish Date: Sat, 13 Dec 2025 06:18 PM (IST)
Updated Date: Sat, 13 Dec 2025 06:21 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣਾਂ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਚੋਣਾਂ ਦੇ ਸਾਰੇ ਪ੍ਰਬੰਧਾਂ ਹੇਠ ਬਲਾਕ ਮਮਦੋਟ ਅਧੀਨ ਆਉਂਦੇ ਬਲਾਕ ਸੰਮਤੀ ਮਮਦੋਟ ਦੇ 22 ਜ਼ੋਨਾਂ ਲਈ 194 ਪੋਲਿੰਗ ਬੂਥਾਂ ਵਾਸਤੇ ਪੋਲਿੰਗ ਪਾਲਟੀਆਂ ਨੇ ਸਾਮਾਨ ਦੇਣ ਦਾ ਪ੍ਰਬੰਧ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਮਦੋਟ ਵਿਖੇ ਪੋਲਿੰਗ ਪਾਲਟੀਆਂ ਨੇ ਚੋਣ ਸਮੱਗਰੀ ਅਤੇ ਸਮਾਨ ਦੇ ਪੋਲਿੰਗ ਪਾਲਟੀਆਂ ਬੱਸਾਂ ਰਾਹੀਂ ਪੋਲਿੰਗ ਬੂਥਾਂ ਤੇ ਪਹੁੰਚਾਇਆ ਗਿਆ। ਇਸ ਬਾਰੇ ਹੋਰ ਜਾਣਕਾਰੀ ਰਿਟਰਨਿੰਗ ਅਫਸਰ ਸੁਨੀਲ ਅਰੋੜਾ ਅਤੇ ਸਹਾਇਕ ਰਿਟਰਨਿੰਗ ਅਫਸਰ ਅਵਿਨਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਮਦੋਟ ਬਲਾਕ ਵਿਚ ਕੜਮਾ ਜ਼ੋਨ ਅਤੇ ਜੋਧਪੁਰ ਜ਼ੋਨ, ਦੋਨਾ ਮੱਤੜ ਪੁਲਿੰਗ ਬੂਥ ਵਿਚ ਬੱਸਾਂ ਰਾਹੀਂ ਭੇਜ ਦਿੱਤੀਆਂ ਗਈਆਂ ਅਤੇ ਸਕਿਓਰਿਟੀ ਦੇ ਪ੍ਰਬੰਧ ਵੀ ਪੁਖਤਾ ਕੀਤੇ ਗਏ ਹਨ।