ਜ਼ੀਰਾ ਤੋਂ ਹਰਿਦੁਆਰ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
ਜ਼ੀਰਾ ਤੋਂ ਹਰਿਦੁਆਰ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
Publish Date: Mon, 20 Apr 2026 04:21 PM (IST)
Updated Date: Mon, 20 Apr 2026 04:24 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਰਿਦੁਆਰ ਦੀ ਪਵਿੱਤਰ ਧਾਰਮਿਕ ਧਰਤੀ ’ਤੇ ਸ਼੍ਰੀ 108 ਪਰਮ ਹੰਸ ਬਾਬਾ ਠਾਕੁਰ ਜੀ ਮਹਾਰਾਜ ਦੀ ਯਾਦ ’ਚ ਗੱਦੀ ਨਸ਼ੀਨ ਬਾਪੂ ਸ਼ਾਮ ਦਾਸ ਜੀ ਮਹਾਰਾਜ ਜਲੰਧਰ ਵਾਲਿਆਂ ਵੱਲੋਂ ਕਰਵਾਏ ਜਾ ਰਹੇ 31ਵੇਂ ਸੰਤ ਸੰਮੇਲਨ ਅਤੇ ਭੰਡਾਰੇ ਦੇ ਵਿੱਚ ਸ਼ਾਮਲ ਹੋਣ ਲਈ ਸ਼ਰਧਾਲੂਆਂ ਦਾ ਜੱਥਾ ਜ਼ੀਰਾ ਤੋਂ ਬੱਸ ਰਾਹੀਂ ਰਵਾਨਾ ਹੋਇਆ। ਇਸ ਸਬੰਧੀ ਗੁੱਗਾ ਮੰਦਰ ਜ਼ੀਰਾ ਵਿਖੇ ਰਵਾਨਗੀ ਤੋਂ ਪਹਿਲਾਂ ਹਰ- ਹਰ ਗੰਗੇ ਸੰਮਤੀ ਜ਼ੀਰਾ ਵੱਲੋਂ ਇਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ’ਚ ਸੰਮਤੀ ਮੈਂਬਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਸ੍ਰੀ ਹਰਿਦੁਆਰ ਜਾਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਤਰ ਹੋਏ, ਜਿਨ੍ਹਾਂ ਵੱਲੋਂ ਹਰ- ਹਰ ਮਹਾਂਦੇਵ ਦੇ ਜੈਕਾਰੇ ਲਗਾ ਕੇ ਸਮਾਗਮ ਚ ਹਾਜ਼ਰੀ ਭਰੀ ਗਈ।ਇਸ ਦੌਰਾਨ ਜਾਣਕਾਰੀ ਦਿੰਦਿਆਂ ਸੇਵਾਦਾਰ ਰਾਮ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਜੱਥੇ ’ਚ 70 ਦੇ ਕਰੀਬ ਸ਼ਰਧਾਲੂ ਹਰਿਦੁਆਰ ਵਿਖੇ ਸਥਿਤ ਜਲੰਧਰ ਆਸ਼ਰਮ ਕਨਖਲ ਲਈ ਰਵਾਨਾ ਹੋਏ ਹਨ, ਜੋ ਆਸ਼ਰਮ ਚ ਸੰਤਾਂ-ਮਹਾਂ ਪੁਰਖਾਂ ਦੇ ਪ੍ਰਵਚਨ ਸੁਣਨ ਤੋਂ ਇਲਾਵਾ ਭੰਡਾਰੇ ’ਚ ਸੇਵਾ ਕਰਨ ਉਪਰੰਤ ਗੰਗਾ ਇਸ਼ਨਾਨ ਕਰਨਗੇ।ਪ੍ਰਬੰਧਕਾਂ ਨੇ ਅੱਗੇ ਦੱਸਿਆ ਕਿ ਸ਼ਰਧਾਲੂਆਂ ਨੂੰ ਇਸ ਦੌਰਾਨ ਸ੍ਰੀ ਹਰਿਦੁਆਰ ’ਚ ਸਥਿਤ ਵੱਖ-ਵੱਖ ਮੰਦਰਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਇਸ ਮੌਕੇ ਹਰ-ਹਰ ਮਹਾਂਦੇਵ ਯਾਤਰਾ ਸੰਮਤੀ, ਜੈ ਬਰਫਾਨੀ ਸੇਵਾ ਦਲ ,ਫਰੈਂਡਜ਼ ਲੰਗਰ ਕਮੇਟੀ, ਗੁੱਗਾ ਮੰਦਰ ਸੰਮਤੀ ਜ਼ੀਰਾ ਤੋਂ ਇਲਾਵਾ ਐੱਨਆਰਆਈ ਲਵ ਸ਼ਰਮਾ, ਗੋਰਾ ਸ਼ਰਮਾ, ਮਨੀਸ਼ ਸ਼ਰਮਾ, ਰਮੇਸ਼ ਸ਼ਰਮਾ, ਅਮਨਦੀਪ ਸਿੰਘ, ਇੰਦਰ ਸ਼ਰਮਾ ਆਦਿ ਨੇ ਸ਼ਰਧਾਲੂਆਂ ਲਈ ਲੰਗਰ ਲਾਏ ਗਏ। ਇਸ ਮੌਕੇ ਮਹੰਤ ਰਾਮ ਕ੍ਰਿਸ਼ਨ, ਰਾਹੁਲ ਅਰੋੜਾ, ਪੰਕਜ ਸ਼ਰਮਾ, ਸੋਮ ਪ੍ਰਕਾਸ਼, ਵਿਪਨ ਸ਼ਰਮਾ, ਜਤਿਨ ਸ਼ਰਮਾ, ਅਮਿਤ ਸ਼ਰਮਾ, ਬਲਦੇਵ ਰਾਜ ਸ਼ਰਮਾ, ਨਵਜੋਤ ਨੀਲੇਵਾਲਾ, ਰਾਜ ਕੁਮਾਰੀ ਆਦਿ ਹਾਜ਼ਰ ਸਨ।