- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਵਿਸ਼ੇਸ਼ ਅਣਰਿਜ਼ਰਵਡ (ਇੱਕ-ਪਾਸ) ਰੇਲਗੱਡੀ ਨੰਬਰ 04612 ਫਰਵਰੀ 2026 ਤੋਂ ਦਸੰਬਰ 2026 ਤੱਕ ਕੁੱਲ 16 ਵਾਰ ਚੱਲੇਗੀ। ਇਹ ਨਿਰਧਾਰਤ ਸਤਿਸੰਗ ਦਿਵਸ ਦੌਰਾਨ ਹਰ ਐਤਵਾਰ ਨੂੰ ਬਿਆਸ ਤੋਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੱਕ ਚੱਲੇਗੀ। ਹਾਲਾਂਕਿ ਰੇਲਵੇ ਕਹਿ ਰਿਹਾ ਹੈ ਕਿ ਰੇਲਗੱਡੀ ਚਲਾਉਣਾ ਯਾਤਰੀਆਂ ਦੀ ਸਹੂਲਤ ਲਈ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਰੇਲ ਡਵੀਜ਼ਨ ਫਿਰੋਜ਼ਪੁਰ ਵੱਲੋਂ ਡੇਰਾ ਰਾਧਾ ਸੁਆਮੀ ਬਿਆਸ ਨੂੰ ਇਕ ਖਾਸ ਤੋਹਫਾ ਦਿੰਦਿਆਂ ਸਤਿਸੰਗ ਦਿਵਸ ਦੌਰਾਨ ਹਰ ਐਤਵਾਰ ਬਿਆਸ ਤੋਂ ਫਿਰੋਜ਼ਪੁਰ ਛਾਉਣੀ ਤੱਕ ਇੱਕ-ਪਾਸੜ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਣ ਕੀਤਾ ਹੈ। ਬਿਆਸ , ਜਲੰਧਰ, ਲੁਧਿਆਣਾ, ਮੋਗਾ ਤੋਂ ਹੁੰਦੀ ਹੋਈ ਫਿਰੋਜ਼ਪੁਰ ਪਹੁੰਚਣ ਵਾਲੀ ਇਹ ਰੇਲਗੱਡੀ ਸੱਤਸੰਗ ਦੀ ਸਮਾਪਤੀ ਮਗਰੋਂ ਡੇਰੇ ਦੀਆਂ ਸੰਗਤਾਂ ਨੂੰ ਘਰਾਂ ਤੱਕ ਪਹੁੰਚਾਉਣ ਦਾ ਕੰਮ ਕਰੇਗੀ। ਡੀਆਰਐੱਮ ਦਫਤਰ ਫਿਰੋਜ਼ਪੁਰ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਰਿਲੀਜ਼ ਵਿਚ ਜਾਣਕਾਰੀ ਦਿੱਤੀ ਗਈ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ, ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਵੀਜ਼ਨ ਸਾਲ 2026 ਦੌਰਾਨ ਰਾਧਾ ਸੁਆਮੀ ਸਤਿਸੰਗ ਦਿਹਾੜਿਆਂ ਦੌਰਾਨ ਬਿਆਸ ਤੋਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੱਕ ਇਕ ਵਿਸ਼ੇਸ਼ ਅਣਰਿਜ਼ਰਵਡ ਇੱਕ-ਪਾਸੜ ਰੇਲਗੱਡੀ ਚਲਾਏਗਾ। ਇਹ ਵਿਸ਼ੇਸ਼ ਅਣਰਿਜ਼ਰਵਡ (ਇੱਕ-ਪਾਸੜ) ਰੇਲਗੱਡੀ ਨੰਬਰ 04612 ਫਰਵਰੀ 2026 ਤੋਂ ਦਸੰਬਰ 2026 ਤੱਕ ਕੁੱਲ 16 ਵਾਰ ਰੇਲ ਗੱਡੀ ਚੱਲੇਗੀ ਅਤੇ ਤੈਅ ਸਤਿਸੰਗ ਦਿਵਸ ਦੌਰਾਨ ਹਰ ਐਤਵਾਰ ਬਿਆਸ ਤੋਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੱਕ ਚੱਲੇਗੀ। ਭਾਵੇਂਕਿ ਰੇਲਗੱਡੀ ਚਲਾਏ ਜਾਣ ਨੂੰ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਦੱਸਿਆ ਜਾ ਰਿਹਾ ਹੈ।
ਹਰ ਮਹੀਨੇ ਐਤਵਾਰ ਦੇ ਸੱਤਸੰਗ ਸਮਾਪਤੀ ’ਤੇ ਚੱਲੇਗੀ ਰੇਲ
ਇਹ ਵਿਸ਼ੇਸ਼ ਅਣਰਾਖਵੀਂ (ਇੱਕ-ਪਾਸੜ) ਰੇਲਗੱਡੀ ਨੰਬਰ 04612 ਫਰਵਰੀ ਮਹੀਨੇ ’ਚ 15 ਅਤੇ 22 ਫਰਵਰੀ, ਮਾਰਚ ਮਹੀਨੇ ’ਚ 15 ਮਾਰਚ, 22 ਮਾਰਚ ਅਤੇ 29 ਮਾਰਚ ਨੂੰ ਚੱਲੇਗੀ। ਅਪ੍ਰੈਲ ਮਹੀਨੇ ’ਚ 26 ਅਪ੍ਰੈਲ, ਮਈ ’ਚ 03 ਅਤੇ 10 ਮਈ, ਜੂਨ ਮਹੀਨੇ ’ਚ 21 ਜੂਨ, ਸਤੰਬਰ ਮਹੀਨੇ ’ਚ 06, 13 ਅਤੇ 20 ਸਤੰਬਰ ਨੂੰ ਚੱਲੇਗੀ। ਨਵੰਬਰ ਮਹੀਨੇ ਵਿਚ 15 ਨਵੰਬਰ ਅਤੇ ਦਸੰਬਰ ਮਹੀਨੇ ’ਚ 13,20 ਅਤੇ 27 ਦਸੰਬਰ ਨੂੰ ਚੱਲੇਗੀ।
ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਸਟੇਸ਼ਨਾਂ ’ਤੇ ਰੁਕੇਗੀ ਰੇਲ
ਇਹ ਵਿਸ਼ੇਸ਼ ਅਣ-ਰਾਖਵੀਂ (ਇਕ-ਪਾਸੜ) ਰੇਲਗੱਡੀ ਨੰਬਰ 04612 ਬਿਆਸ ਤੋਂ ਦੁਪਹਿਰ 12:40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 17:25 ਵਜੇ ਫਿਰੋਜ਼ਪੁਰ ਛਾਉਣੀ ਪਹੁੰਚੇਗੀ। ਰਸਤੇ ’ਚ ਇਹ ਵਿਸ਼ੇਸ਼ ਰੇਲਗੱਡੀ ਢਿੱਲਵਾਂ, ਹਮੀਰਾ, ਕਰਤਾਰਪੁਰ, ਸੁਰਾਨੁੱਸੀ, ਜਲੰਧਰ ਸ਼ਹਿਰ, ਜਲੰਧਰ ਛਾਉਣੀ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਉਂ, ਮੋਗਾ, ਤਲਵੰਡੀ ਭਾਈ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।