ਡੀਸੀਐੱਮ ਗਰੁੱਪ ਦੇ ਸਕੂਲਾਂ ’ਚ ਮਾਵਾਂ ਦੇ ਸਨਮਾਨ
ਮਦਰਜ਼ ਡੇਅ ਦੇ ਮੌਕੇ ’ਤੇ ਡੀਸੀਐੱਮ ਗਰੁੱਪ ਦੇ ਸਕੂਲਾਂ ਵਿਚ ਮਾਵਾਂ ਦੇ ਸਨਮਾਨ ’ਚ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ
Publish Date: Sat, 09 May 2026 05:05 PM (IST)
Updated Date: Sat, 09 May 2026 05:05 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮਮਤਾ ਤੇ ਸਨੇਹ ਦੇ ਪ੍ਰਤੀਕ ‘ਮਦਰਜ਼ ਡੇਅ’ ਨੂੰ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਵੱਲੋਂ ਆਪਣੇ ਸਕੂਲਾਂ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਸੁਪਰ ਮੌਮ ਕਲੱਬ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੀ ਮਾਂ ਪ੍ਰਤੀ ਪਿਆਰ ਪ੍ਰਗਟ ਕੀਤਾ। ਪ੍ਰੋਗਰਾਮ ਵਿਚ ਅਮਨਪ੍ਰੀਤ ਕੌਰ ਨੂੰ ‘ਸੁਪਰ ਮੌਮ’ ਅਤੇ ਸ਼ਵੇਤਾ ਵਰਮਾ ਨੂੰ ‘ਸਟਾਈਲਿਸ਼’ ਦਾ ਪੁਰਸਕਾਰ ਦਿੱਤਾ ਗਿਆ। ਇਸੇ ਤਰ੍ਹਾਂ ‘ਮਾਸਟਰ ਸ਼ੈੱਫ ਸਮਰ ਮੌਕਟੇਲਜ਼’ ਵਿਚ ਅਨੁਪ੍ਰਿਆ ਸਚਦੇਵਾ, ‘ਮਾਸਟਰ ਸ਼ੈੱਫ ਵੈੱਜ ਫਰੂਟ ਸਲਾਦ’ ਵਿਚ ਨੇਹਾ ਗੁਪਤਾ, ‘ਫੈਸ਼ਨ ਫਿਏਸਟਾ ਵੈਸਟਰਨ ਐਲੀਗੈਂਸ’ ਵਿਚ ਸ਼ਵੇਤਾ ਵਰਮਾ ਅਤੇ ‘ਫੈਸ਼ਨ ਫਿਏਸਟਾ ਟਵਿਨਿੰਗ ਵਿਦ ਮੌਮ’ ਵਿਚ ਅਨੁਪ੍ਰਿਆ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਵਿਚ ਆਂਚਲ ਜੈਨ, ਅਰਚਨਾ ਮਾਥੁਰ, ਨੀਲਾਕਸ਼ੀ ਗੁਪਤਾ, ਡਾ. ਸੈਲਿਨ, ਪੂਨਮ ਸੂਦ, ਬਿੰਦੂ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਮਦਰਜ਼ ਡੇਅ ਦੇ ਮੌਕੇ ’ਤੇ ਸਕੂਲ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ‘ਫਲੇਮਲੈੱਸ ਕੁਕਿੰਗ’ ਮੁਕਾਬਲੇ ਵਿਚ ਸੁਨੈਨਾ ਤੇ ਮੇਹਰ ਅਤੇ ਪਰਮਦੀਪ ਕੌਰ ਤੇ ਗੁਰਸਿਫਤ ਕੌਰ ਨੇ ਪਹਿਲਾ ਸਥਾਨ, ਕੋਮਲ ਤੇ ਵਰਦਾਨ ਨੇ ਦੂਜਾ ਅਤੇ ਸਲੋਨੀ ਤੇ ਹਿਰਦੇ ਨੇ ਤੀਜਾ ਸਥਾਨ ਹਾਸਲ ਕੀਤਾ। ‘ਬੈਸਟ ਆਊਟ ਆਫ ਵੇਸਟ’ ਮੁਕਾਬਲੇ ਵਿਚ ਸ਼ਿਖਾ ਤੇ ਕ੍ਰਿਸ਼ਿਵ ਨੇ ਪਹਿਲਾ, ਸੁਮੀਨਾ ਤੇ ਹੇਜ਼ਲ ਅਤੇ ਨਿਸ਼ਾ ਚੌਧਰੀ ਤੇ ਦਿਲਰਾਜ ਨੇ ਦੂਜਾ ਅਤੇ ਪੰਪਲ ਸ਼ਰਮਾ ਤੇ ਅਰਪਿਤ ਅਤੇ ਮੁਸਕਾਨ ਤੇ ਮਯੰਕ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿਆ ਗੁਲਾਟੀ ਨੂੰ ‘ਟਵਿੰਕਲਿੰਗ ਆਈਜ਼’, ਤਨੂ ਨੂੰ ‘ਸਪਾਰਕਲਿੰਗ ਆਈਜ਼’, ਮਹਿਕਪ੍ਰੀਤ ਕੌਰ ਨੂੰ ‘ਵੈੱਲ ਡਰੈੱਸਡ’ ਅਤੇ ਪ੍ਰੀਤ ਧਵਨ ਨੂੰ ‘ਬੈਸਟ ਹੇਅਰ ਡੂ’ ਦਾ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਏਵੀਪੀ ਐਲੀਮੈਂਟਰੀ ਸੋਨੀਆ ਗੁਲਾਟੀ, ਕੋਆਰਡੀਨੇਟਰ ਲਵੀਨਾ, ਜੀਵਨਜੋਤੀ, ਵੀਪੀ ਸੀਨੀਅਰ ਸੈਕੰਡਰੀ ਮਧੂ ਚੋਪੜਾ, ਐਕਟੀਵਿਟੀ ਕੋਆਰਡੀਨੇਟਰ ਰੀਟਾ ਚੋਪੜਾ, ਕਵਿਤਾ ਸ਼ਰਮਾ ਸਮੇਤ ਹੋਰ ਵੀ ਹਾਜ਼ਰ ਸਨ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਮਦਰਜ਼ ਡੇਅ ਦੇ ਮੌਕੇ ’ਤੇ ਮਾਣੇਕ ਸ਼ਾਅ ਹਾਲ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਰਦਿਆਂ ਨ੍ਰਿਤ ਕੀਤਾ।