ਮਾਤਾ ਬਗਲਾ ਮੁਖੀ ਜਨਮ ਉਤਸਵ ਸਬੰਧੀ ਹਵਨ ਅੱਜ ਤੋਂ
ਮਾਤਾ ਬਗਲਾ ਮੁਖੀ ਜਨਮ ਉਤਸਵ ਮੌਕੇ ਗਊਸ਼ਾਲਾ ਵਿੱਚ ਤਿੰਨ ਦਿਨਾਂ ਮਹਾਂ ਹਵਨ ਯੱਗ ਦੀ ਸ਼ੁਰੂਆਤ 21 ਤੋਂ 23 ਤੱਕ
Publish Date: Mon, 20 Apr 2026 06:18 PM (IST)
Updated Date: Mon, 20 Apr 2026 06:21 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਮਾਤਾ ਬਗਲਾ ਮੁਖੀ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਥਾਨਕ ਸਵਾਮੀ ਸ਼ੰਕਰਾਪੁਰੀ ਗਊਸ਼ਾਲਾ ਵਿਖੇ ਤਿੰਨ ਦਿਨਾਂ ਮਹਾਂ ਹਵਨ ਯੱਗ ਲੜੀ ਦਾ ਭਵਿਆ ਆਯੋਜਨ ਕੀਤਾ ਜਾ ਰਿਹਾ ਹੈ। ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਇਹ ਸਮਾਗਮ 21 ਅਪ੍ਰੈਲ 2026 ਤੋਂ 23 ਅਪ੍ਰੈਲ 2026 ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਮਾ ਨੇ ਇਸ ਪਵਿੱਤਰ ਮੌਕੇ ਵੱਖ-ਵੱਖ ਧਾਰਮਿਕ ਕਰਮਕਾਂਡਾਂ ਰਾਹੀਂ ਪੰਡਿਤ ਚੰਦਰੇਸ਼ ਦੁਵੇਦੀ ਵੱਲੋਂ ਹਵਨ ਯੱਗ ਕਰਵਾਇਆ ਜਾਵੇਗਾ ਅਤੇ ਮਾਤਾ ਬਗਲਾ ਮੁਖੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 24 ਅਪ੍ਰੈਲ 2026, ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਦੀ ਪੂਰਨ ਅਹੂਤੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮਹਾਂਮਾਈ ਦਾ ਅਟੁੱਟ ਭੰਡਾਰਾ ਵਰਤਾਇਆ ਜਾਵੇਗਾ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਇਲਾਕੇ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।