ਰੇਲ ਮੁਸਾਫ਼ਰਾਂ ਨੂੰ Holi ਦਾ ਤੋਹਫ਼ਾ ! ਉੱਤਰ ਰੇਲਵੇ ਵੱਲੋਂ 7 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ, ਅੰਮ੍ਰਿਤਸਰ- ਫਿਰੋਜ਼ਪੁਰ ਤੋਂ ਚੱਲਣਗੀਆਂ ਸਪੈਸ਼ਲ ਟਰੇਨਾਂ
ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ, ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ ਤੋਂ ਚਾਰ, ਫਿਰੋਜ਼ਪੁਰ ਕੈਂਟ ਤੋਂ ਇਕ ਅਤੇ ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਦੋ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣਗੀਆਂ।
Publish Date: Sun, 22 Feb 2026 04:30 PM (IST)
Updated Date: Sun, 22 Feb 2026 04:55 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹੋਲੀ ਦੇ ਤਿਉਹਾਰ ਦੌਰਾਨ ਮੁਸਾਫ਼ਰਾਂ ਦੀ ਵੱਧਦੀ ਭੀੜ ਅਤੇ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਉੱਤਰ ਰੇਲਵੇ ਵੱਲੋਂ ਨਿਯਮਤ ਟਰੇਨਾਂ ਤੋਂ ਇਲਾਵਾ ‘ਫੈਸਟੀਵਲ ਸਪੈਸ਼ਲ’ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ, ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ ਤੋਂ ਚਾਰ, ਫਿਰੋਜ਼ਪੁਰ ਕੈਂਟ ਤੋਂ ਇਕ ਅਤੇ ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਦੋ ਵਿਸ਼ੇਸ਼ ਗੱਡੀਆਂ ਚਲਾਈਆਂ ਜਾਣਗੀਆਂ।
ਵਿਸ਼ੇਸ਼ ਰੇਲਗੱਡੀਆਂ ਦੀ ਸੂਚੀ ਅਤੇ ਸਮਾਂ
ਗੱਡੀ ਨੰਬਰ 04610 ਅੰਮ੍ਰਿਤਸਰ–ਮਾਨਸੀ ਰਵਾਨਗੀ ਰਾਤ 20.10 ਵਜੇ, ਗੱਡੀ ਨੰਬਰ 04616 ਫਿਰੋਜ਼ਪੁਰ–ਦਾਨਾਪੁਰ ਰਵਾਨਗੀ ਦੁਪਹਿਰ 12 ਵਜੇ, ਗੱਡੀ ਨੰਬਰ 04614 ਅੰਮ੍ਰਿਤਸਰ–ਕਟਿਹਾਰ ਰਵਾਨਗੀ ਦੁਪਹਿਰ 14.15 ਵਜੇ, ਗੱਡੀ ਨੰਬਰ 05006 ਅੰਮ੍ਰਿਤਸਰ–ਬੜ੍ਹਨੀ ਰਵਾਨਗੀ ਦੁਪਹਿਰ 12.45 ਵਜੇ, ਗੱਡੀ ਨੰਬਰ 05735 ਅੰਮ੍ਰਿਤਸਰ–ਕਟਿਹਾਰ ਰਵਾਨਗੀ ਦੁਪਹਿਰ 13.25 ਵਜੇ, ਗੱਡੀ ਨੰਬਰ 04082 ਸ੍ਰੀ ਵੈਸ਼ਨੋ ਦੇਵੀ ਕਟੜਾ–ਨਵੀਂ ਦਿੱਲੀ ਰਵਾਨਗੀ ਰਾਤ 21.20 ਵਜੇ, ਗੱਡੀ ਨੰਬਰ 04604 ਸ੍ਰੀ ਵੈਸ਼ਨੋ ਦੇਵੀ ਕਟੜਾ–ਵਾਰਾਣਸੀ ਰਵਾਨਗੀ ਸ਼ਾਮ 18.15 ਵਜੇ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਯਾਤਰੀਆਂ ਦੇ ਆਰਾਮਦਾਇਕ ਸਫ਼ਰ ਲਈ 04651/04652 ਅੰਮ੍ਰਿਤਸਰ-ਜੈਨਗਰ ਕਲੋਨ ਐਕਸਪ੍ਰੈਸ ਦੇ ਗੇੜਿਆਂ ਵਿਚ ਵੀ ਵਾਧਾ ਕੀਤਾ ਗਿਆ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਰ ਦੌਰਾਨ ਸੰਜਮ ਅਤੇ ਧੀਰਜ ਬਣਾਈ ਰੱਖਣ। ਉਨ੍ਹਾਂ ਭਰੋਸਾ ਦਿੱਤਾ ਕਿ ਰੇਲਵੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਸਟੇਸ਼ਨਾਂ ਦਾ ਨਿਰੀਖਣ ਕਰਕੇ ਸੁਰੱਖਿਆ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।