ਮਾਊਂਟ ਲਿਟਰਾ ਜੀ ਸਕੂਲ ’ਚ ਮਦਰ ਡੇਅ ਮਨਾਇਆ
ਮਾਊਂਟ ਲਿਟਰਾ ਜੀ ਸਕੂਲ ਵਿੱਚ ਮਾਤਾ ਦਿਵਸ ਮਨਾਇਆ ਗਿਆ
Publish Date: Fri, 08 May 2026 03:57 PM (IST)
Updated Date: Fri, 08 May 2026 03:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਮਾਊਂਟ ਲਿਟਰਾ ਜੀ ਸਕੂਲ ਵਿਚ ਮਦਰ ਡੇਅ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਚਿਆਂ ਨੇ ਕਵਿਤਾਵਾਂ, ਗੀਤਾਂ, ਭਾਸ਼ਣਾਂ ਅਤੇ ਕ੍ਰਾਫਟ ਵਰਕ ਰਾਹੀਂ ਮਾਂ ਦੇ ਮਹੱਤਵ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਸੁੰਦਰ ਗ੍ਰੀਟਿੰਗ ਕਾਰਡ ਅਤੇ ਤੋਹਫ਼ਿਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਕੂਲ ਪ੍ਰਿੰਸੀਪਲ ਵਿਨੀਤਾ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਅਜਿਹੇ ਸਮਾਗਮ ਬੱਚਿਆਂ ਵਿੱਚ ਪਰਿਵਾਰਕ ਮੁੱਲਾਂ, ਸੰਸਕਾਰਾਂ ਅਤੇ ਮਾਪਿਆਂ ਪ੍ਰਤੀ ਆਦਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।ਉਨ੍ਹਾਂ ਕਿਹਾ ਕਿ ਸਕੂਲ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਨੈਤਿਕ ਮੁੱਲਾਂ ਦੀ ਸਿੱਖਿਆ ਦੇਣ ਲਈ ਵੀ ਵਚਨਬੱਧ ਹੈ। ਇਸ ਮੌਕੇ ਅਧਿਆਪਿਕਾ ਅੰਮ੍ਰਿਤਾ, ਜਸਪ੍ਰੀਤ, ਸਬੀਆ, ਰਾਜਪ੍ਰੀਤ, ਕਿਰਨਦੀਪ, ਰਿੰਪੀ, ਅਨਮੋਲ, ਹਰਮਨ ਅਤੇ ਸੁਮਨ ਹਾਜ਼ਰ ਸਨ।