ਸ਼ਾਂਤੀ ਵਿੱਦਿਆ ਮੰਦਿਰ ਵਿਖੇ ਉਤਸ਼ਾਹ ਨਾਲ ਮਨਾਇਆ ‘ਮਦਰਜ਼ ਡੇਅ’
ਸ਼ਾਂਤੀ ਵਿੱਦਿਆ ਮੰਦਿਰ ਵਿਖੇ ‘ਮਦਰਜ਼ ਡੇਅ’ ਉਤਸ਼ਾਹ ਨਾਲ ਮਨਾਇਆ
Publish Date: Sat, 09 May 2026 03:26 PM (IST)
Updated Date: Sat, 09 May 2026 03:26 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਸ਼ਾਂਤੀ ਵਿੱਦਿਆ ਮੰਦਿਰ ਸਕੂਲ ਵਿਚ ‘ਮਦਰਜ਼ ਡੇਅ’ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਮਾਂ ਦੀ ਅਹਿਮੀਅਤ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਮਾਂ ਸਾਡੇ ਜੀਵਨ ਦੀ ਪਹਿਲੀ ਗੁਰੂ ਹੁੰਦੀ ਹੈ। ਉਸ ਦੇ ਨਿਰਸਵਾਰਥ ਪਿਆਰ, ਬੇਅੰਤ ਤਿਆਗ ਅਤੇ ਉੱਚੇ ਸੰਸਕਾਰਾਂ ਸਦਕਾ ਹੀ ਸਾਡੀ ਸ਼ਖਸੀਅਤ ਦਾ ਨਿਖਾਰ ਹੁੰਦਾ ਹੈ। ਇਸ ਦੇ ਨਾਲ ਹੀ ਸਕੂਲ ਦੇ ਅਕਾਦਮਿਕ ਐਡਵਾਈਜ਼ਰ ਇਤਿਕਾ ਨੇ ਸਮੂਹ ਵਿਦਿਆਰਥੀਆਂ ਨੂੰ ਮਦਰਜ਼ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਹਮੇਸ਼ਾ ਆਪਣੀਆਂ ਮਾਵਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਦੱਸੇ ਹੋਏ ਨੇਕ ਰਾਹ ’ਤੇ ਚੱਲਣ। ਸਮੁੱਚਾ ਸਮਾਗਮ ਭਾਵਨਾਵਾਂ, ਉਤਸ਼ਾਹ ਅਤੇ ਖੁਸ਼ੀਆਂ ਨਾਲ ਭਰਪੂਰ ਰਿਹਾ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਦਿਨ ਨੂੰ ਯਾਦਗਾਰੀ ਬਣਾ ਦਿੱਤਾ।