ਸੈਂਟ ਰਾਊ ਦਾਸ ਗੁਰਕੂਲ ’ਚ ਮਨਾਇਆ ਮਾਂ ਦਿਵਸ
ਸੈਂਟ ਰਾਊ ਦਾਸ ਗੁਰਕੂਲ ਵਿਚ ਮਨਾਇਆ ਗਿਆ ਮਾਂ ਦਿਵਸ
Publish Date: Sat, 09 May 2026 07:00 PM (IST)
Updated Date: Sat, 09 May 2026 07:02 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ : ਸੈਂਟ ਰਾਉ ਦਾਸ ਗੁਰਕੂਲ ਵਿਖੇ ਮਦਰ ਡੇ ਮੌਕੇ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੇ ਦਿਲਾਂ ਵਿਚ ਮਾਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਇਸ ਮੌਕੇ ’ਤੇ ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਸਕੂਲ ਵਿਚ ਸੱਦਾ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪ੍ਰਸੰਨਤਾ ਰਾਣੀ ਨੇ ਸਾਰੀਆਂ ਮਾਵਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਮਾਂ ਦੀ ਮਹੱਤਤਾ ਬਾਰੇ ਦੱਸਿਆ। ਪਲੇਵੇ ਤੋਂ ਲੈ ਕੇ ਐਲਕੇਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ, ਗੀਤ, ਡਾਂਸ ਅਤੇ ਨਾਟਕ ਪੇਸ਼ ਕੀਤੇ। ਮਾਵਾਂ ਅਤੇ ਬੱਚਿਆਂ ਲਈ ਮਿਊਜ਼ੀਕਲ ਚੇਅਰ ਅਤੇ ਹੋਰ ਬਹੁਤ ਸਾਰੇ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਅੰਤ ’ਤੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਏ ਗ੍ਰੀਟਿੰਗ ਕਾਰਡ ਅਤੇ ਤੋਹਫ਼ੇ ਮਾਵਾਂ ਨੂੰ ਭੇਂਟ ਕੀਤੇ। ਇਸ ਮੌਕੇ ਪ੍ਰਿੰਸੀਪਲ ਪ੍ਰਸੰਨਤਾ ਰਾਈ ਨੇ ਕਿਹਾ ਮਾਂ ਪਹਿਲੀ ਅਧਿਆਪਕ ਹੁੰਦੀ ਹੈ। ਅਜਿਹੇ ਪ੍ਰੋਗਰਾਮ ਬੱਚਿਆਂ ਵਿੱਚ ਸੰਸਕਾਰ ਪੈਦਾ ਕਰਦੇ ਹਨ। ਸਮਾਗਮ ਵਿੱਚ ਬਹੁਤ ਸਾਰੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਸਟਾਫ ਅਤੇ ਮਾਪਿਆਂ ਨੇ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ।