ਵਿਧਾਇਕ ਕਟਾਰੀਆ ਵੱਲੋਂ ਆਈਟੀਆਈ ਬਹਿਕ ਗੁੱਜਰਾਂ ਦਾ ਦੌਰਾ
ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਸਰਕਾਰੀ ਆਈਟੀਆਈ ਇਸਤਰੀਆਂ ਬਹਿਕ ਗੁੱਜਰਾਂ ਦਾ ਅਚਨਚੇਤ ਦੌਰਾ
Publish Date: Tue, 21 Apr 2026 06:26 PM (IST)
Updated Date: Tue, 21 Apr 2026 06:28 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਰਕਾਰੀ ਆਈਟੀਆਈ ਇਸਤਰੀਆਂ ਬਹਿਕ ਗੁਜਰਾਂ, ਜ਼ੀਰਾ ਵਿਖੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਵਿਧਾਇਕ ਜ਼ੀਰਾ ਨੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਪੁੱਛਿਆ ਇਸ ਮੌਕੇ ਸੰਸਥਾ ਦੇ ਤਕਨੀਕੀ ਗੈਸਟ ਫਕਿਲਟੀ ਸਟਾਫ ਵੱਲੋਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਸੰਸਥਾ ਦੇ ਮੁੱਖ ਅਧਿਆਪਕਾ ਕਵਿਤਾ ਵੱਲੋਂ ਕੱਚੇ ਮੁਲਾਜ਼ਮਾਂ ਬਾਰੇ ਵਿਧਾਇਕ ਕਟਾਰੀਆ ਨੂੰ ਵਿਸਥਾਰ ਨਾਲ ਦੱਸਿਆ ਗਿਆ।ਉਨ੍ਹਾਂ ਕਿਹਾ ਕਿ ਇਹ ਮੁਲਾਜਮ ਛੁੱਟੀ ਲੈ ਕੇ ਧਰਨੇ ਵਿਚ ਪਹੁੰਚਦੇ ਰਹੇ ਹਨ ਅਤੇ ਫਿਰ ਵੀ ਸਰਕਾਰ ਇਨ੍ਹਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘੱਟ ਤਨਖਾਹ ਉੱਪਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਿਛਲੇ ਲਗਭਗ ਦਸਾਂ ਸਾਲਾਂ ਤੋਂ ਸਿਰਫ ਸੇਵਾ ਹੀ ਕਰਦੇ ਆ ਰਹੇ ਹਨ ਅਤੇ ਇਸੇ ਆਸ ਉਪਰ ਕੰਮ ਕਰਦੇ ਹਨ ਕਿ ਇੱਕ ਦਿਨ ਸਰਕਾਰ ਇਨ੍ਹਾਂ ਦਾ ਹੱਲ ਜ਼ਰੂਰ ਕਰੇਗੀ। ਇਸ ਸਮੇਂ ਅਮਨਦੀਪ ਕੌਰ ਇੰਸਟਰਕਟਰ, ਅਮਰਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।