ਵਿਕਾਸ ਦੇ ਵਾਅਦਿਆਂ ਨਾਲ ਮਨਪ੍ਰੀਤ ਚੋਪੜਾ ਨੇ ਚੋਣ ਮੁਹਿੰਮ ਕੀਤੀ ਸ਼ੁਰੂ
ਵਿਕਾਸ ਦੇ ਵਾਅਦਿਆਂ ਨਾਲ ਮਨਪ੍ਰੀਤ ਚੋਪੜਾ ਨੇ ਵਾਰਡ ਨੰਬਰ-7 ’ਚ ਚੋਣ ਮੁਹਿੰਮ ਕੀਤੀ ਸ਼ੁਰੂ
Publish Date: Tue, 19 May 2026 04:00 PM (IST)
Updated Date: Tue, 19 May 2026 04:03 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਨਗਰ ਕੌਂਸਲ ਜੀਰਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਹੁਣ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ। ਇਸੇ ਕੜੀ ਤਹਿਤ ਵਾਰਡ ਨੰਬਰ-7 ਤੋਂ ਮਨਪ੍ਰੀਤ ਚੋਪੜਾ ਧਰਮ ਪਤਨੀ ਰੋਮੀ ਚੋਪੜਾ ਵੱਲੋਂ ਆਪਣੀ ਚੋਣ ਮੁਹਿੰਮ ਦਾ ਸ਼ੁਭ ਆਗਾਜ਼ ਕਰਦੇ ਹੋਏ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਭਰਵਾਂ ਸਮਰਥਨ ਮੰਗਿਆ ਗਿਆ। ਇਲਾਕਾ ਵਾਸੀਆਂ ਵੱਲੋਂ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਮਨਪ੍ਰੀਤ ਚੋਪੜਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਚੋਣ ਮੈਦਾਨ ਵਿੱਚ ਉਤਰੇ ਹਨ ਅਤੇ ਲੋਕ ਸੇਵਾ ਨੂੰ ਆਪਣਾ ਸਭ ਤੋਂ ਵੱਡਾ ਧਰਮ ਮੰਨਦੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-7 ਦੇ ਸਰਵਪੱਖੀ ਵਿਕਾਸ ਲਈ ਉਹ ਪੂਰੀ ਇਮਾਨਦਾਰੀ,ਨਿਸ਼ਠਾ ਅਤੇ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਵਾਅਦਾ ਕੀਤਾ ਕਿ ਵਾਰਡ ਅੰਦਰ ਸਫਾਈ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਗਲੀਆਂ-ਨਾਲੀਆਂ ਦੀ ਮੁਰੰਮਤ, ਪੀਣ ਵਾਲੇ ਸਾਫ਼ ਪਾਣੀ ਦੀ ਸੁਵਿਧਾ ਅਤੇ ਸਟਰੀਟ ਲਾਈਟਾਂ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਦੌਰਾਨ ਰੋਮੀ ਚੋਪੜਾ ਨੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਵਾਰਡ ਵਾਸੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਰਹੇਗਾ। ਇਸ ਮੌਕੇ ਰੋਮੀ ਚੋਪੜਾ, ਰੋਹਿਤ ਬਾਂਸਲ, ਰੋਹਿਨ ਮਲਹੋਤਰਾ, ਨਵਲ ਚੋਪੜਾ, ਚੈਰੀ ਸਦੀਓੜਾ, ਨੀਰਜ ਸ਼ਰਮਾ, ਨਵੀਨ ਚੋਪੜਾ, ਰਾਮ ਲੁਭਾਇਆ ਬਾਂਸਲ, ਰਿੰਪਲ ਬਾਂਸਲ, ਨੈਨਸੀ ਕਪੂਰ, ਰਜ਼ੀਆ ਚੋਪੜਾ, ਸੋਨੀਆਂ ਚੋਪੜਾ, ਸੁਮਨ ਚੋਪੜਾ, ਪੂਜਾ ਸ਼ਰਮਾ ਆਦਿ ਹਾਜ਼ਰ ਸਨ।