ਸਨਅਤਕਾਰ ਸਮੀਰ ਮਿੱਤਲ ਵੱਲੋਂ ਕੁਆਂ ਕਬਾੜੀ ਮੰਦਰ ਵਿਖੇ ਲਿਫਟ ਦਾ ਉਦਘਾਟਨ
ਸਨਅਤਕਾਰ ਸਮੀਰ ਮਿੱਤਲ ਵੱਲੋਂ ਕੁਆਂ ਕਬਾੜੀ ਮੰਦਿਰ ਵਿਖੇ ਲਿਫਟ ਦਾ ਉਦਘਾਟਨ
Publish Date: Mon, 20 Apr 2026 03:55 PM (IST)
Updated Date: Mon, 20 Apr 2026 03:57 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਕੁਆਂ ਕਬਾੜੀ ਮੰਦਿਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ੳੱੱਘੇ ਸਨਅਤਕਾਰ ਸਮੀਰ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਮੰਦਰ ਕੰਪਲੈਕਸ ਵਿਚ ਨਵੀਂ ਸਥਾਪਿਤ ਕੀਤੀ ਗਈ ਲਿਫਟ ਦਾ ਉਦਘਾਟਨ ਰਸਮੀ ਤੌਰ ’ਤੇ ਕੀਤਾ ਗਿਆ। ਇਸ ਲਿਫਟ ਦੇ ਲੱਗਣ ਨਾਲ ਹੁਣ ਬਜ਼ੁਰਗਾਂ ਅਤੇ ਦਿਵਿਆਂਗ ਸ਼ਰਧਾਲੂਆਂ ਨੂੰ ਮੰਦਿਰ ਦੇ ਉੱਪਰਲੇ ਹਿੱਸੇ ਵਿੱਚ ਦਰਸ਼ਨ ਕਰਨ ਲਈ ਕਾਫੀ ਸਹੂਲਤ ਮਿਲੇਗੀ। ਉਦਘਾਟਨੀ ਸਮਾਰੋਹ ਦੌਰਾਨ ਸਮੀਰ ਮਿੱਤਲ ਦੇ ਨਾਲ ਡਾ. ਹਰਸ਼ ਭੋਲਾ ਸਰਪ੍ਰਸਤ, ਅਸ਼ੋਕ ਕੁਮਾਰ, ਸੁਨੀਲ ਗੋਇਲ ਅਤੇ ਸ਼ੀਲਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੀਰ ਮਿੱਤਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਮਾਜਿਕ ਤੇ ਧਾਰਮਿਕ ਕੰਮਾਂ ਵਿਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਮਾਗਮ ਵਿਚ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਵਾਈਸ ਪ੍ਰਧਾਨ ਪ੍ਰਦੀਪ, ਸੈਕਟਰੀ ਸੁਰਿੰਦਰ ਕੁਮਾਰ, ਦਵਿੰਦਰ ਕੁਮਾਰ, ਸੁਸ਼ੀਲ ਕੁਮਾਰ ਅਤੇ ਸੰਦੀਪ ਮਿੱਤਲ ਸ਼ਾਮਲ ਸਨ। ਇਸ ਤੋਂ ਇਲਾਵਾ ਨਰਿੰਦਰ ਕੁਮਾਰ, ਰਾਹੁਲ, ਦਲੀਪ ਕੁਮਾਰ ਅਤੇ ਭਾਰਤ ਭੂਸ਼ਣ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਉਨ੍ਹਾਂ ਆਖਿਆ ਕਿ ਮੰਦਿਰ ਵਿਚ ਲਿਫਟ ਦੀ ਸਹੂਲਤ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਨਾਲ ਸੰਗਤਾਂ ਨੂੰ ਆਉਣ-ਜਾਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਸਮੀਰ ਮਿੱਤਲ ਨੇ ਇਸ ਨੇਕ ਕਾਰਜ ਦਾ ਹਿੱਸਾ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ।