90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚੇ ਸਨਮਾਨੇ
ਬੋਰਡ ਦੀ ਪ੍ਰੀਖਿਆ ਵਿਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
Publish Date: Fri, 08 May 2026 03:58 PM (IST)
Updated Date: Fri, 08 May 2026 03:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿਚ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਮੈਰਿਟ ਵਿਚ ਆਏ ਵਿਦਿਆਰਥੀਆਂ ਦੇ ਨਾਲ- ਨਾਲ ਉਹ ਸਾਰੇ ਵਿਦਿਆਰਥੀ ਜਿਨਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਸੈਸ਼ਨ ਵਿੱਚ ਅੱਠਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿਚ ਜਿੱਥੇ ਦੋ ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ, ਉੱਥੇ ਬਾਈ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਵਿਚ ਸਿਮਰਜੀਤ ਕੌਰ, ਜੈਸਮੀਨ ਕੌਰ, ਖੁਸ਼ਪ੍ਰੀਤ ਕੌਰ, ਪਲਕਪ੍ਰੀਤ ਕੌਰ, ਨੂਰ, ਵੰਸ਼ਿਕਾ, ਨੀਤੀਕਾ, ਖੁਸ਼ੀ, ਸਿਮਰਨਜੀਤ ਕੌਰ, ਰਿਸ਼ੀਕਾ, ਸਾਹਿਬਦੀਪ ਕੌਰ, ਮਹਿਕਦੀਪ ਕੌਰ, ਮਨਰੀਤ ਕੌਰ, ਜਸਮੀਤ ਕੌਰ, ਗੁਰਵੀਰ ਕੌਰ, ਗੀਤਾ, ਕਰਨਵੀਰ ਕੌਰ, ਬੇਅੰਤ ਕੌਰ, ਅਨਾਮੀਕਾ, ਏਕਨੂਰ, ਡੋਲਸੀ, ਯਸ਼ਿਕਾ ਸ਼ਾਮਲ ਹਨ। ਇਸ ਮੌਕੇ ਅਧਿਆਪਕ ਪਰਮਜੀਤ ਸਿੰਘ, ਸੁਖਦੀਪ ਸਿੰਘ, ਸੰਜੀਵ ਕੁਮਾਰ, ਨਿਤੀਸ਼ ਕੁਮਾਰ, ਅਜੇ ਕੁਮਾਰ, ਨਵਦੀਪ ਕੁਮਾਰ, ਰੀਆ, ਕਮਲਜੀਤ ਕੌਰ, ਸ਼ਰਨਜੀਤ ਕੌਰ, ਗੁਰਜੀਤ ਕੌਰ, ਰਮਨਦੀਪ ਕੌਰ, ਮੀਨੂ ਖੁਰਾਣਾ, ਗਗਨਦੀਪ ਸਿੰਘ, ਉਰਵਸ਼ੀ ਬਾਂਸਲ, ਬਲਜਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।