ਫਿਰੋਜ਼ਪੁਰ ਦੀ ਦੀਆ ਸਿਰ ਸਜਿਆ ‘ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3’ ਦਾ ਤਾਜ
ਗਰਾਮਰ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ “ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3” ਦਾ ਤਾਜ
Publish Date: Mon, 15 Sep 2025 05:19 PM (IST)
Updated Date: Mon, 15 Sep 2025 05:20 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਦੇਹਰਾਦੂਨ (ਉੱਤਰਾਖੰਡ) ਵਿਖੇ ਆਯੋਜਿਤ ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3 ਦੇ ਫਾਈਨਲ ਮੁਕਾਬਲੇ ਵਿਚ ਫਿਰੋਜ਼ਪੁਰ ਦੀ ਦੀਆ ਗਾਂਧੀ ਨੇ ਕਾਮਯਾਬੀ ਦਾ ਪਰਚਮ ਲਹਿਰਾ ਕੇ ਇਤਿਹਾਸ ਰਚ ਦਿੱਤਾ। ਇਸ ਗਲੋਬਲ ਪੱਧਰ ਦੇ ਮਾਡਲਿੰਗ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਦਰਜਨਾਂ ਪ੍ਰਤੀਯੋਗੀਆਂ ਨੇ ਭਾਗ ਲਿਆ, ਜਿੱਥੇ ਸਾਰੇ ਹੀ ਆਪਣੇ ਸੁਪਨਿਆਂ ਅਤੇ ਕਾਬਲੀਆਂ ਦੇ ਨਾਲ ਰੈਂਪ ’ਤੇ ਉਤਰੇ। ਫਾਈਨਲ ਮੁਕਾਬਲੇ ਦੌਰਾਨ ਕਈ ਰਾਊਂਡ ਹੋਏ, ਜਿਨ੍ਹਾਂ ਵਿਚ ਪ੍ਰਤੀਯੋਗੀਆਂ ਦੀ ਬੁੱਧੀਮਤਾ, ਆਤਮ ਵਿਸ਼ਵਾਸ, ਪ੍ਰਸਤੁਤੀ ਕਰਨ ਦੀ ਕਲਾ ਅਤੇ ਫੈਸ਼ਨ ਸਟਾਈਲ ਦਾ ਖਾਸ ਧਿਆਨ ਰੱਖਿਆ ਗਿਆ। ਹਰ ਰਾਊਂਡ ਨਾਲ ਮੁਕਾਬਲਾ ਹੋਰ ਵੀ ਰੋਮਾਂਚਕ ਬਣਦਾ ਗਿਆ, ਪਰ ਅੰਤ ਵਿਚ ਫਿਰੋਜ਼ਪੁਰ ਦੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਸ਼ਖਸੀਅਤ, ਆਤਮ ਵਿਸ਼ਵਾਸ ਅਤੇ ਬੇਮਿਸਾਲ ਪ੍ਰਦਰਸ਼ਨ ਨਾਲ ਸਭ ਦੇ ਦਿਲ ਜਿੱਤ ਲਏ। ਨਤੀਜਾ ਐਲਾਨਦੇ ਹੀ ਦਰਸ਼ਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਦੀਆ ਗਾਂਧੀ ਦੇ ਸਿਰ “ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3” ਦਾ ਤਾਜ ਸਜਾਇਆ ਗਿਆ। ਯਾਦ ਰਹੇ ਕਿ ਇਸ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਸੀ, ਜਦਕਿ ਇਸ ਵਾਰ ਦਾ ਫਾਈਨਲ ਮੁਕਾਬਲਾ ਦੇਹਰਾਦੂਨ ਵਿਚ ਕੀਤਾ ਗਿਆ। ਇਹ ਮੁਕਾਬਲਾ ਨਾ ਸਿਰਫ ਨਵੀਂ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾਉਂਦਾ ਹੈ, ਸਗੋਂ ਫੈਸ਼ਨ ਅਤੇ ਮਾਡਲਿੰਗ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਦਾ ਹੈ। ਇਸ ਖਾਸ ਮੌਕੇ ’ਤੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸੋਨੀਆ ਰਾਣਾ ਨੇ ਜੇਤੂ ਵਿਦਿਆਰਥਣ ਦੀਆਂ ਗਾਂਧੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਨਾ ਸਿਰਫ ਸਕੂਲ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਲਈ ਵੀ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦਾ ਹੈ। ਇਸੇ ਤਰ੍ਹਾਂ ਜੇਤੂ ਵਿਦਿਆਰਥਣ ਦੇ ਮਾਤਾ-ਪਿਤਾ ਸੋਨੀਆ ਅਤੇ ਸੁਨੀਲ ਕੁਮਾਰ ਨੇ ਵੀ ਆਪਣੀ ਧੀ ਦੀ ਕਾਮਯਾਬੀ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਪਲ ਬੇਹੱਦ ਮਾਣ ਵਾਲਾ ਹੈ ਕਿਉਂਕਿ ਉਨ੍ਹਾਂ ਦੀ ਧੀ ਨੇ ਨਾ ਸਿਰਫ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਇਲਾਕੇ ਦੀਆਂ ਹੋਰ ਲੜਕੀਆਂ ਲਈ ਵੀ ਪ੍ਰੇਰਣਾ ਬਣੀ ਹੈ। ਇਸ ਜਿੱਤ ਨਾਲ ਫਿਰੋਜ਼ਪੁਰ ਦੀ ਦੀਆ ਗਾਂਧੀ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਆਤਮਵਿਸ਼ਵਾਸ ਅਤੇ ਹੌਸਲੇ ਨਾਲ ਵੱਡੇ ਤੋਂ ਵੱਡਾ ਸੁਪਨਾ ਵੀ ਹਕੀਕਤ ਬਣ ਸਕਦਾ ਹੈ। ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3 ਦਾ ਤਾਜ ਜਿੱਤਣ ਤੋਂ ਬਾਅਦ ਹੁਣ ਉਸਦੀ ਨਜ਼ਰ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੇ ਮਾਡਲਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ’ਤੇ।