ਗੈਂਗਸਟਰ ਅਸ਼ੀਸ਼ ਚੋਪੜਾ ਅਦਾਲਤ 'ਚ ਪੇਸ਼: ਟ੍ਰਿਪਲ ਮਰਡਰ ਕੇਸ 'ਚ ਭੇਜਿਆ ਜੇਲ੍ਹ, ਹੁਣ SSOC ਫਾਜ਼ਿਲਕਾ ਕਰੇਗੀ ਪੁੱਛਗਿੱਛ
ਇਸ ਮੋਕੇ ਐੱਸਐੱਸਓਸੀ ਫਾਜ਼ਿਲਕਾ ਦੀ ਟੀਮ ਵੱਲੋਂ ਵੀ ਕਿਸੇ ਕੇਸ ’ਚ ਅਸ਼ੀਸ਼ ਦਾ ਰਿਮਾਂਡ ਮੰਗਿਆ ਗਿਆ ਸੀ। ਇਸ ’ਤੇ ਅਦਾਲਤ ਵੱਲੋਂ ਐੱਸਐੱਸਓਸੀ ਨੂੰ ਰਿਮਾਂਡ ਦੇ ਦਿੱਤਾ ਗਿਆ। ਇਸ ਸਬੰਧੀ ਵਿਭਾਗੀ ਅਧਿਕਾਰੀ ਨੇ ਦੱਸਿਆ ਕਿਟ੍ਰਿਪਲ ਮਰਡਰ ਕੇਸ ’ਚ ਅਸ਼ੀਸ਼ ਦੀ ਜੇਲ੍ਹ ’ਚ ਹਾਜ਼ਰੀ ਲੱਗਣ ਉਪਰੰਤ ਉਸ ਨੂੰ ਐੱਸਐੱਸਓਸੀ ਥਾਣਾ ਫਾਜ਼ਿਲਕਾ ਲਿਜਾਇਆ ਜਾਵੇਗਾ। ਇੱਥੇ ਇਕ ਚਰਚਿਤ ਗੈਂਗਸਟਰ ਦੀ ਇਸ ਕਦਰ ਗੁੱਪ ਚੁੱਪ ਪੇਸ਼ੀ, ਸੂਬਾਈ ਤੇ ਕੇਂਦਰੀ ਅਜੈਂਸੀਆਂ ਦੀ ਗੈਰ ਹਾਜ਼ਰੀ ਸਭ ਨੂੰ ਹੈਰਾਨ ਕਰ ਰਹੀ ਹੈ।
Publish Date: Wed, 18 Mar 2026 09:49 AM (IST)
Updated Date: Wed, 18 Mar 2026 09:51 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਬੀਤੇ ਦਿਨੀਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਗਏ ਸਥਾਨਕ ਗੈਂਗਸਟਰ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਦਾ 3 ਦਿਨਾਂ ਰਿਮਾਂਡ ਖਤਮ ਹੋਣ ਮਗਰੋਂ ਮੰਗਲਵਾਰ ਨੂੰ ਸਥਾਨਕ ਅਦਾਲਤ ਵੱਲੋਂ ਉਸ ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕੰਬੋਜ ਨਗਰ ਵਿਖੇ ਸਾਲ 2024 ’ਚ ਹੋਏ ਟ੍ਰਿਪਲ ਮਰਡਰ ਕੇਸ ਵਿਚ ਅਸ਼ੀਸ਼ ਚੋਪੜਾ ਨੂੰ 17 ਮਾਰਚ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਸੀ । ਮੰਗਲਵਾਰ ਨੂੰ ਜਦੋਂ ਅਸ਼ੀਸ਼ ਚੋਪੜਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵੱਲੋਂ ਟ੍ਰਿਪਲ ਮਰਡਰ ਕੇਸ ’ਚ ਅਸ਼ੀਸ਼ ਨੂੰ ਜੁਡੀਸ਼ੀਅਲ ਕਸਟਡੀ ’ਚ ਭੇਜ ਦਿੱਤਾ।
ਇਸ ਮੋਕੇ ਐੱਸਐੱਸਓਸੀ ਫਾਜ਼ਿਲਕਾ ਦੀ ਟੀਮ ਵੱਲੋਂ ਵੀ ਕਿਸੇ ਕੇਸ ’ਚ ਅਸ਼ੀਸ਼ ਦਾ ਰਿਮਾਂਡ ਮੰਗਿਆ ਗਿਆ ਸੀ। ਇਸ ’ਤੇ ਅਦਾਲਤ ਵੱਲੋਂ ਐੱਸਐੱਸਓਸੀ ਨੂੰ ਰਿਮਾਂਡ ਦੇ ਦਿੱਤਾ ਗਿਆ। ਇਸ ਸਬੰਧੀ ਵਿਭਾਗੀ ਅਧਿਕਾਰੀ ਨੇ ਦੱਸਿਆ ਕਿਟ੍ਰਿਪਲ ਮਰਡਰ ਕੇਸ ’ਚ ਅਸ਼ੀਸ਼ ਦੀ ਜੇਲ੍ਹ ’ਚ ਹਾਜ਼ਰੀ ਲੱਗਣ ਉਪਰੰਤ ਉਸ ਨੂੰ ਐੱਸਐੱਸਓਸੀ ਥਾਣਾ ਫਾਜ਼ਿਲਕਾ ਲਿਜਾਇਆ ਜਾਵੇਗਾ। ਇੱਥੇ ਇਕ ਚਰਚਿਤ ਗੈਂਗਸਟਰ ਦੀ ਇਸ ਕਦਰ ਗੁੱਪ ਚੁੱਪ ਪੇਸ਼ੀ, ਸੂਬਾਈ ਤੇ ਕੇਂਦਰੀ ਅਜੈਂਸੀਆਂ ਦੀ ਗੈਰ ਹਾਜ਼ਰੀ ਸਭ ਨੂੰ ਹੈਰਾਨ ਕਰ ਰਹੀ ਹੈ।
ਇਸ ਸਬੰਧੀ ਸਥਾਨਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੁਝ ਵੀ ਬੋਲਣ ਤੋਂ ਬਿਲਕੁਲ ਹੀ ਟਾਲਾ ਵੱਟਿਆ ਜਾ ਰਿਹਾ ਹੈ। ਇਸ ਸਬੰਧੀ ਜਿਹੜੇ ਅਧਿਕਾਰੀ ਅਸ਼ੀਸ਼ ਦੀ ਇਕ ਚਰਚਿਤ ਕਤਲ ਕੇਸ ’ਚ ਸ਼ਮੂਲੀਅਤ ਸਬੰਧੀ ਆਖਦੇ ਸਨ, ਉਨ੍ਹਾਂ ਵੀ ਚੁੱਪ ਵੱਟੀ ਹੋਈ ਹੈ। ਜ਼ਿਕਰਯੋਗ ਹੈ ਕਿ ਸਾਲ 2024 ’ਚ ਫਿਰੋਜ਼ਪੁਰ ਦੇ ਕੰਬੋਜ ਨਗਰ ’ਚ 6 ਸ਼ੂਟਰਾਂ ਵੱਲੋਂ ਇਕ ਕਾਰ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਗੈਂਗਸਟਰ ਅਸ਼ੀਸ਼ ਚੋਪੜਾ ਦੇ ਵਿਰੋਧੀ ਦੱਸੇ ਜਾਂਦੇ ਦਿਲਦੀਪ ਸਿੰਘ ਉਰਫ ਲੱਲ੍ਹੀ, ਉਸ ਦੀ ਚਚੇਰੀ ਭੈਣ ਤੇ ਇਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਸੀ, ਜਦਕਿ ਇਸ ਫਾਇਰਿੰਗ ’ਚ ਲੱਲ੍ਹੀ ਦਾ ਚਚੇਰਾ ਭਰਾ ਤੇ ਇਕ ਹੋਰ ਨੌਜਵਾਨ ਜ਼ਖ਼ਮੀਂ ਹੋ ਗਏ ਸਨ। ਉਸ ਕਤਲੇਆਮ ’ਚ ਉਸ ਵੇਲੇ 50 ਤੋਂ ਵੱਧ ਫਾਇਰ ਹੋਣ ਦੀ ਗੱਲ ਆਖੀ ਜਾ ਰਹੀ ਸੀ।