ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ‘ਆਪ’ ਆਗੂ ਕਰਨ ਢਿੱਲੋਂ ਘਰ ਪੁੱਜੇ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਆਪ ਦੇ ਆਗੂ ਕਰਨ ਢਿੱਲੋਂ ਘਰ ਪੁੱਜੇ
Publish Date: Sun, 17 May 2026 07:35 PM (IST)
Updated Date: Sun, 17 May 2026 07:36 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਅਸੀਂ ਕੋਈ ਰਾਜਨੀਤਿਕ ਤੌਰ ਤੇ ਨਹੀਂ ਪਰਿਵਾਰਿਕ ਮਿਲਣੀ ਕਰਨ ਵਾਸਤੇ ਆਏ ਹਾਂ ਕਿਉਂਕਿ ਨਿਜਰਾਂ ਦੇ ਇਸ ਢਿੱਲੋ ਪਰਿਵਾਰ ਨਾਲ ਮੇਰੇ ਪਰਿਵਾਰਿਕ ਸਬੰਧ ਹਨ ਅਤੇ ਸਰਦਾਰ ਅਨੋਖ ਸਿੰਘ ਢਿੱਲੋ ਮੇਰੇ ਪੁਰਾਣੇ ਜੋਟੀਦਾਰ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਸੂਬਾ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਕਰਨ ਸਿੰਘ ਢਿੱਲੋਂ ਦੇ ਨਿਵਾਸ ਸਥਾਨ ਤੇ ਕੀਤਾ। ਸ਼੍ਰੋਮਣੀ ਅਕਾਲੀ ਦਲ ਬਣੇ ਵੱਖ-ਵੱਖ ਦਲਾਂ ਉੱਪਰ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੰਥ ਪ੍ਰਸਤ ਹੋਣ ਵਾਲੇ ਤੇ ਭਰੋਸਾ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦਾ ਮਕਸਦ ਪਹਿਲਾਂ ਸੀ ਪੰਥ ਅਤੇ ਪੰਜਾਬ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਣ ਅਤੇ ਅਸੀਂ ਇਸ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਪੁੱਛੇ ਕਿ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਢਿੱਲੋ ਪਰਿਵਾਰ ਜੇਕਰ ਉਨ੍ਹਾਂ ਦੀ ਪਾਰਟੀ ਵਿਚ ਆਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ ਪਰ ਅੱਜ ਉਹ ਅਜਿਹੀ ਕੋਈ ਮਨਸ਼ਾ ਨਾ ਨਹੀਂ ਆਏ ਹਨ ਸਿਰਫ ਪਰਿਵਾਰਕ ਮਿਲਣੀ ਕਰਨ ਵਾਸਤੇ ਆਏ ਹਾਂ। ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਉਹਨਾਂ ਤਨਜ ਕਸਦੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰਾਂ ਵਿਗੜੀ ਹੋਈ ਹੈ, ਵਪਾਰੀ ਕਿਸਾਨ ਅਤੇ ਮਜ਼ਦੂਰ ਤੱਕ ਵੀ ਖੁੱਲ ਕੇ ਆਪਣਾ ਕੰਮ ਕਾਰ ਕਰਨ ਲਈ ਸੁਰੱਖਿਅਤ ਨਹੀਂ ਹੈ ਫਿਰ ਸੂਬਾ ਤੇ ਲੋਕ ਕਿਸ ਤਰ੍ਹਾਂ ਤਰੱਕੀ ਕਰ ਸਕਦੇ ਹਨ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਕਰਨ ਸਿੰਘ ਢਿੱਲੋ ਨੇ ਕਿਹਾ ਸਾਨੂੰ ਅਤੇ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਪੰਥ ਪਿਆਰਾ ਹੈ। ਢਿੱਲੋ ਨੇ ਕਿਹਾ ਕਿ ਮੇਰੇ ਦਾਦਾ ਜੀ ਵੇਲੇ ਤੋਂ ਹੀ ਜਥੇਦਾਰ ਸਾਹਿਬ ਨਾਲ ਸਾਡੇ ਪਰਿਵਾਰਿਕ ਰਿਲੇਸ਼ਨ ਹਨ, ਜਿਸ ਕਰਕੇ ਅੱਜ ਉਹ ਸਾਡੇ ਘਰ ਪੁੱਜੇ ਹਨ ਅਤੇ ਅਸੀਂ ਭਾਗਾਂ ਵਾਲੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅੱਜ ਸਾਡੇ ਘਰ ਦਰਸ਼ਨ ਦੇਣ ਲਈ ਪਹੁੰਚੇ ਹਨ।