Ferozepur News : ਢਾਈ ਹਜ਼ਾਰ ਪੁਲਿਸ ਮੁਲਾਜ਼ਮਾਂ, ਐੱਸਪੀ, ਡੀਐੱਸਪੀ ਤੇ ਥਾਣੇਦਾਰ ਦੀ ਜ਼ੇਰੇ ਨਿਗਰਾਨੀ ਹੇਠ ਪੈਣਗੀਆਂ ਵੋਟਾਂ
ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਐਕਸਟਰਾ ਫੋਰਸ ਵੀ ਮੰਗਵਾਈ ਗਈ ਹੈ।ਕੁੱਲ 2500 ਦੇ ਕਰੀਬ ਪੁਲਿਸ ਮੁਲਾਜ਼ਮ ਵੋਟਾਂ ਦੀ ਡਿਊਟੀ ’ਤੇ ਤੈਨਾਤ ਹਨ, 50 ਪੈਟਰੋਲਿੰਗ ਪਾਰਟੀਆਂ ਹਨ । ਸਾਰੇ ਐਸਪੀ, ਡੀਐਸਪੀ ,ਐਸਐਓ, ਚੌਂਕੀ ਇੰਚਾਰਜ਼ ਅੱਜ ਤੋਂ ਹੀ ਡਿਊਟੀਆਂ ’ਤੇ ਤੈਨਾਤ ਹਨ।
Publish Date: Sat, 13 Dec 2025 07:13 PM (IST)
Updated Date: Sat, 13 Dec 2025 07:17 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ‘‘ਡੈਮੋਕਰੇਸੀ ਵਿਚ ਫਰੀ ਐਂਡ ਫੇਅਰ ਪੋਲ ਹੋਣੀ ਜਰੂਰੀ ਹੈ, ਇਸ ਕੰਮ ਲਈ ਸਾਡੀ ਪੁਲਿਸ ਪੂਰੀ ਤਰਾਂ ਤਿਆਰ ਹੈ, ਪੂਰੀ ਤਰਾਂ ਮੋਟੀਵੇਟਿਡ ਹਨ,ਚੰਗੀ ਡਿਊਟੀ ਕਰਨਗੇ।’’
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਭੂਪਿੰਦਰ ਸਿੰਘ ਸਿੱਧੂ ਨੇ ਸਥਾਨਕ ਐਮਐਲਐਮ ਸਕੂਲ ਵਿਖੇ ਪੋਲਿੰਗ ਡਿਊਟੀ ਲਈ ਤਿਆਰ ਪੁਲਿਸ ਮੁਲਾਜ਼ਮਾਂ ਨੂੰ ‘ਬਰੀਫ’ ਕਰਦੇ ਹੋਏ ਕੀਤਾ। ਇਸ ਤੋਂ ਪਹਿਲੋਂ ਉਨ੍ਹਾਂ ਜ਼ਿਲ੍ਹੇ ਦੇ ਮਖੂ ,ਜ਼ੀਰਾ ,ਤਲਵੰਡੀ ਭਾਈ ,ਘੱਲ ਖੁਰਦ ਅਤੇ ਹੋਰ ਇਲਾਕਿਆਂ ਵਿਚ ਮੁਲਾਜ਼ਮਾਂ ਨੂੰ ਇਹੋ ਬਰੀਫ ਕੀਤਾ।
ਉਨ੍ਹਾਂ ਆਖਿਆ ,‘‘ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਵੀ ਪੂਰੀ ਤਰਾਂ ਤਿਆਰ ਹਨ, ਸ਼ਰਾਰਤੀ ਅਨਸਰਾਂ ਤਾਂ ਇਹੋ ਆਖਾਂਗਾ ਕਿ ਜੇ ਕਿਸੇ ਨੇ ਸ਼ਰਾਰਤ ਕਰਨ ਦਾ ਸੋਚਿਆ ਵੀ ਤਾਂ ਸਾਡਾ ਰਿਸਪੋਂਸ ਟਾਈਮ ਤਿੰਨ ਚਾਰ ਮਿੰਟ ਦਾ ਹੀ ਹੋਵੇਗਾ ,ਕਿਸੇ ਨੂੰ ਸ਼ਰਾਰਤ ਨਹੀਂ ਕਰਨ ਦੇਵਾਂਗੇ।’’ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਐਕਸਟਰਾ ਫੋਰਸ ਵੀ ਮੰਗਵਾਈ ਗਈ ਹੈ।ਕੁੱਲ 2500 ਦੇ ਕਰੀਬ ਪੁਲਿਸ ਮੁਲਾਜ਼ਮ ਵੋਟਾਂ ਦੀ ਡਿਊਟੀ ’ਤੇ ਤੈਨਾਤ ਹਨ, 50 ਪੈਟਰੋਲਿੰਗ ਪਾਰਟੀਆਂ ਹਨ । ਸਾਰੇ ਐਸਪੀ, ਡੀਐਸਪੀ ,ਐਸਐਓ, ਚੌਂਕੀ ਇੰਚਾਰਜ਼ ਅੱਜ ਤੋਂ ਹੀ ਡਿਊਟੀਆਂ ’ਤੇ ਤੈਨਾਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਆਪਣੀ ਵੋਟ ਦੇ ਹੱਕ ਦਾ ਭੁਗਤਾਨ ਕਰਨ। ਜ਼ਿਲ੍ਹੇ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੋਕੇ ਉਨ੍ਹਾਂ ਦੇ ਨਾਲ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਵੀ ਮੋਜੂਦ ਸਨ।
ਸੰਵੇਦਨਸ਼ੀਲ ਤੇ ਅਤੀ ਸੰਵੇਦਨਸ਼ੀਲ ਬੂਥਾਂ ’ਤੇ ਤੈਨਾਤ ਹੋਣਗੇ ਡੀਐੱਸਪੀ,ਐੱਸਐੱਚਓ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਬੂਥਾਂ ’ਤੇ 'ਐਕਸਟਰਾ ਡਿਪਲਾਇਮੈਂਟ’ ਹੋਵੇਗੀ । ਇਸ ਤੋਂ ਇਲਾਵਾ ਡੀਐੱਸਪੀ ਤੇ ਐੱਸਐੱਚਓ ਵੀ ਉੱਥੇ ਹੀ ਹੋਣਗੇ।ਇਸ ਦੇ ਨਾਲ ਹੀ ਉਧਰ ਐਕਸਟਰਾ ਪੈਟਰੋਲਿੰਗ ਵੀ ਹੋਵੇਗੀ।