ਉੱਦਮੀ ਨਾਰੀ ਸਨਮਾਨ ਸਮਾਰੋਹ ਵਿਚ ਔਰਤਾਂ ਨੂੰ ਐਂਟਰਪ੍ਰਿਨਿਓਰ (ਉਦਮੀ) ਅਤੇ ਆਤਮ-ਨਿਰਭਰ ਬਣਾਉਣ ’ਤੇ ਦਿੱਤਾ ਜ਼ੋਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਉੱਦਮੀ ਅਤੇ ਆਤਮ-ਨਿਰਭਰ ਔਰਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਖਿਲ ਭਾਰਤੀ ਮਹਿਲਾ ਅਗਰਵਾਲ ਸੰਮੇਲਨ ਵੱਲੋਂ ‘ਉੱਦਮੀ ਨਾਰੀ ਸਨਮਾਨ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਸੰਮੇਲਨ ਦੀ ਪ੍ਰਧਾਨ ਆਮਨਾ ਗੁਪਤਾ ਅਤੇ ਚੀਫ਼ ਪੈਟਰਨ ਸੰਜਨਾ ਮਿੱਤਲ ਦੀ ਅਗਵਾਈ ਵਿਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਵਿਚ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਦੀ ਸੀਨੀਅਰ ਡਾਇਰੈਕਟਰ ਡਾ. ਰਾਗਿਨੀ ਗੁਪਤਾ ਅਤੇ ਸਮਾਜ ਸੇਵਿਕਾ ਕੁਸੁਮ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦੀਪ ਪ੍ਰਜਲਵਿੱਤ ਦੇ ਨਾਲ ਆਯੋਜਿਤ ਸਮਾਰੋਹ ਵਿਚ ਪ੍ਰਧਾਨ ਆਮਨਾ ਗੁਪਤਾ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਸਮਾਰੋਹ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮੰਚ ਦਾ ਸੰਚਾਲਨ ਜਨਰਲ ਸਕੱਤਰ ਮੀਨਾਕਸ਼ੀ ਮਿੱਤਲ ਵੱਲੋਂ ਕੀਤਾ ਗਿਆ। ਪ੍ਰੋਗਰਾਮ ਵਿਚ ਏਕਤਾ ਗੁਪਤਾ, ਮੋਨਿਕਾ ਅਗਰਵਾਲ, ਅੰਜੂ ਮਿੱਤਲ, ਸੋਨੀਆ ਅਗਰਵਾਲ, ਸ਼ੈਫੀ ਗੁਪਤਾ, ਡਾ. ਏਕਤਾ ਗੁਪਤਾ, ਭਾਰਤੀ ਜੈਨ, ਅਲਕਾ ਬਾਂਸਲ, ਸ਼ਿਵਾਨੀ 2ਾਂਸਲ, ਪੂਜਾ ਗੁਪਤਾ, ਦੀਪਿਕਾ ਸਿੰਗਲਾ, ਪਾਇਲ ਸਿੰਗਲਾ, ਦੀਪਿਕਾ ਅਗਰਵਾਲ, ਸਵੀਟੀ ਗੁਪਤਾ, ਈਸ਼ਾ ਗੁਪਤਾ ਨੂੰ ‘ਉਦਮੀ ਨਾਰੀ ਸਨਮਾਨ’ ਨਾਲ ਨਿਵਾਜਿਆ ਗਿਆ। ਸੰਬੋਧਨ ਕਰਦਿਆਂ ਡਾ. ਰਾਗਿਨੀ ਗੁਪਤਾ ਨੇ ਕਿਹਾ ਕਿ ਮੌਜ਼ੂਦਾ ਦੌਰ ਵਿਚ ਆਰਥਿਕ ਖੇਤਰ ਵਿਚ ਵੀ ਔਰਤਾਂ ਸਭ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਨਾਰੀ ਆਤਮ-ਨਿਰਭਰ ਹੋ ਕੇ ਖੁਦ ਆਪਣੀ ਮਿਹਨਤ ਦੇ ਬਲਬੂਤੇ ਕਮਾਉਣ ਲੱਗਦੀ ਹੈ ਤਾਂ ਉਸ ਵਿੱਚ ਆਤਮ-ਵਿਸ਼ਵਾਸ ਵੀ ਵਧਦਾ ਹੈ ਅਤੇ ਸਮਾਜ ਵਿਚ ਸਨਮਾਨ ਦੀ ਨਿਗਾਹ ਨਾਲ ਦੇਖੀ ਜਾਂਦੀ ਹੈ। ਉਨ੍ਹਾਂ ਨੇ ਪ੍ਰੋਗਰਾਮ ਦੇ ਸਫ਼ਲ ਆਯੋਜਨ ’ਤੇ ਪ੍ਰਬੰਧਕਾਂ ਨੂੰ ਵਧਾਈ ਦਾ ਪਾਤਰ ਦੱਸਿਆ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿਚ ਔਰਤਾਂ ਅਹਿਮ ਯੋਗਦਾਨ ਪਾ ਰਹੀਆਂ ਹਨ। ਪ੍ਰੋਗਰਾਮ ਵਿਚ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ, ਔਰਤਾਂ ਨੂੰ ਉੱਦਮੀ ਅਤੇ ਆਤਮ-ਨਿਰਭਰ ਬਣਾਉਣ, ਅਤੇ ਆਨਲਾਈਨ ਸ਼ਾਪਿੰਗ ਦੀ ਬਜਾਏ ਬਾਜ਼ਾਰ ਤੋਂ ਸਾਮਾਨ ਖਰੀਦਣ ’ਤੇ ਵੀ ਜ਼ੋਰ ਦਿੱਤਾ ਗਿਆ। ਚੀਫ਼ ਪੈਟਰਨ ਸੰਜਨਾ ਮਿੱਤਲ ਨੇ ਕਿਹਾ ਕਿ ਮਹਿਲਾ ਸੰਮੇਲਨ ਵੱਲੋਂ ਮਹਾਰਾਜ ਅਗਰਸੈਨ ਜੀ ਦੇ ਪ੍ਰਚਾਰ-ਪ੍ਰਸਾਰ ਤੋਂ ਇਲਾਵਾ ਸਮਾਜਿਕ ਕਾਰਜਾਂ ਵਿੱਚ ਅਹਿਮ ਰੁਚੀ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਗਰਵਾਲ ਪਰਿਵਾਰਾਂ ਦੀਆਂ ਔਰਤਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਅਤੇ ਆਪਸੀ ਭਾਈਚਾਰਾ ਤੇ ਪਿਆਰ ਵਧਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਪ੍ਰਧਾਨ ਰਾਕੇਸ਼ ਅਗਰਵਾਲ ਬਬਲੀ ਨੇ ਇਸ ਆਯੋਜਨ ਲਈ ਸੰਮੇਲਨ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਮੇਲਨ ਦੇ ਜਨਰਲ ਸਕੱਤਰ ਜਿਤੇਸ਼ ਅਗਰਵਾਲ, ਸੰਮੇਲਨ ਦੇ ਸੰਸਥਾਪਕ ਮੈਂਬਰ ਅਸ਼ੋਕ ਮਿੱਤਲ, ਮੀਨਾ ਗੁਪਤਾ, ਪ੍ਰਾਚੀ ਮਿੱਤਲ, ਰਿਚਾ ਮਿੱਤਲ, ਸਾਰਿਕਾ ਮਿੱਤਲ, ਸਰਿਤਾ ਗਰਗ, ਸ਼ਾਇਨਾ ਗੋਇਲ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਹੋਰ ਔਰਤਾਂ ਵੀ ਹਾਜ਼ਰ ਸਨ।