ਗਰਮੀ ਦੀਆਂ ਛੁੱਟੀਆਂ ’ਚ ਜੰਮੂ ਤਵੀ ਤੋਂ ਮੁੰਬਈ ਲਈ ਚੱਲੇਗੀ ਸੁਪਰਫਾਸਟ ਸਮਰ ਸਪੈਸ਼ਲ ਟਰੇਨ, ਲੁਧਿਆਣਾ ਤੇ ਜਲੰਧਰ ਸਮੇਤ ਮੁੱਖ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ
ਇਹ ਰੇਲ ਗੱਡੀ ਲਗਭਗ 38 ਘੰਟੇ 30 ਮਿੰਟ ਦਾ ਸਫਰ ਤੈਅ ਕਰਕੇ ਅਗਲੇ ਦਿਨ ਦੁਪਹਿਰ 15 ਵਜੇ ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਪਹੁੰਚੇਗੀ। ਇਸ ਪੂਰੀ ਤਰ੍ਹਾਂ ਰਾਖਵੀਂ ਸੁਪਰਫਾਸਟ ਟਰੇਨ ਵਿਚ ਸਿਰਫ਼ ਸੈਕਿੰਡ ਅਤੇ ਥਰਡ ਏਸੀ ਸ਼੍ਰੇਣੀ ਦੇ ਕੋਚ ਲਗਾਏ ਗਏ ਹਨ।
Publish Date: Sat, 06 Jun 2026 04:38 PM (IST)
Updated Date: Sat, 06 Jun 2026 04:42 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਗਰਮੀ ਦੇ ਮੌਸਮ ਵਿੱਚ ਯਾਤਰੀਆਂ ਦੀ ਵਧਦੀ ਭੀੜ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਭਾਰਤੀ ਰੇਲਵੇ ਨੇ ਜੰਮੂ ਤਵੀ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਮੁੰਬਈ) ਵਿਚਕਾਰ ਇੱਕ ਵਿਸ਼ੇਸ਼ ਸੁਪਰਫਾਸਟ ਸਮਰ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ ਪੰਜਾਬ ਦੇ ਮੁੱਖ ਸ਼ਹਿਰਾਂ ਰਾਹੀਂ ਗੁਜ਼ਰੇਗੀ, ਜਿਸ ਨਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਮਹਾਰਾਸ਼ਟਰ ਵੱਲ ਜਾਣ ਵਾਲੇ ਮੁਸਾਫ਼ਰਾਂ ਨੂੰ ਰਾਹਤ ਮਿਲੇਗੀ।
ਰੇਲਵੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੇਨ ਨੰਬਰ 04602 ਸਮਰ ਸਪੈਸ਼ਲ 7 ਜੂਨ 2026 ਨੂੰ ਜੰਮੂ ਤਵੀ ਤੋਂ ਰਾਤ 01:30 ਵਜੇ ਰਵਾਨਾ ਹੋਵੇਗੀ। ਇਹ ਰੇਲ ਗੱਡੀ ਲਗਭਗ 38 ਘੰਟੇ 30 ਮਿੰਟ ਦਾ ਸਫਰ ਤੈਅ ਕਰਕੇ ਅਗਲੇ ਦਿਨ ਦੁਪਹਿਰ 15 ਵਜੇ ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਪਹੁੰਚੇਗੀ। ਇਸ ਪੂਰੀ ਤਰ੍ਹਾਂ ਰਾਖਵੀਂ ਸੁਪਰਫਾਸਟ ਟਰੇਨ ਵਿਚ ਸਿਰਫ਼ ਸੈਕਿੰਡ ਅਤੇ ਥਰਡ ਏਸੀ ਸ਼੍ਰੇਣੀ ਦੇ ਕੋਚ ਲਗਾਏ ਗਏ ਹਨ।
ਇਹ ਵਿਸ਼ੇਸ਼ ਟਰੇਨ ਆਪਣੇ ਸਫਰ ਦੌਰਾਨ ਪੰਜਾਬ ਅਤੇ ਹੋਰ ਸੂਬਿਆਂ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ, ਜਿਨ੍ਹਾਂ ਵਿਚ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਦਿੱਲੀ ਸਫ਼ਦਰਜੰਗ, ਮਥੁਰਾ ਜੰਕਸ਼ਨ, ਆਗਰਾ ਕੈਂਟ, ਵੀਰਾਂਗਣਾ ਲਕਸ਼ਮੀਬਾਈ ਝਾਂਸੀ, ਬੀਨਾ, ਭੋਪਾਲ, ਇਟਾਰਸੀ, ਭੁਸਾਵਲ, ਮਨਮਾੜ, ਨਾਸਿਕ ਰੋਡ, ਕਲਿਆਣ ਜੰਕਸ਼ਨ ਅਤੇ ਦਾਦਰ ਹਨ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ।
ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਮਹਾਰਾਸ਼ਟਰ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਇਹ ਇੱਕ ਤਰਫ਼ਾ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਦੀ ਵੈੱਬਸਾਈਟ ਜਾਂ ਪੁੱਛਗਿੱਛ ਕੇਂਦਰ ਤੋਂ ਟਰੇਨ ਦੇ ਸਮੇਂ, ਰੂਟ ਅਤੇ ਸੀਟਾਂ ਦੀ ਉਪਲਬਧਤਾ ਬਾਰੇ ਤਾਜ਼ਾ ਜਾਣਕਾਰੀ ਜ਼ਰੂਰ ਹਾਸਲ ਕਰ ਲੈਣ ਤਾਂ ਜੋ ਯਾਤਰਾ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।