ਖ਼ਰਾਬ ਮੌਸਮ ਦੇ ਬਾਵਜੂਦ ਫਿਰੋਜ਼ਪੁਰੀਏ ਜੋਸ਼ੋ ਖਰੋਸ਼ ਨਾਲ ਮਨਾ ਰਹੇ ਹਨ ਵਿਸ਼ਵ ਪ੍ਰਸਿੱਧ ਬਸੰਤ ਪੰਚਮੀ, ਡੀਜੇ ‘ਤੇ ਗਾਣਿਆਂ ਤੇ ਆਈ-ਬੋ' ਦੇ ਨਾਅਰਿਆਂ ਨਾਲ ਗੂੰਜ ਰਿਹੈ ਅਸਮਾਨ
ਫਿਰੋਜ਼ਪੁਰ ਵਾਸੀਆਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਵੱਡੇ-ਵੱਡੇ ਲਾਊਡਸਪੀਕਰਾਂ ਦਾ ਲਾਏ ਹੋਏ ਹਨ , ਜਿਹੜੇ ਵੀਰਵਾਰ ਰਾਤ ਤੋਂ ਹੀ ਚੱਲ ਰਹੇ ਹਨ । ਜ਼ਿਕਰਯੋਗ ਹੈ ਕਿ ਬਸੰਤ ਵਾਲੇ ਦਿਨ ਪੂਰਾ ਸ਼ਹਿਰ ਸੰਗੀਤ ਦੀਆਂ ਧੁਨਾਂ 'ਤੇ ਨੱਚ ਟੱਪ ਕੇ ਭੰਗੜੇ ਪਾਉਂਦਾ ਹੈ ਅਤੇ ਪਤੰਗ ਕੱਟਣ 'ਤੇ 'ਆਈ-ਬੋ' ਦੇ ਨਾਅਰਿਆਂ ਨਾਲ ਅਸਮਾਨ ਗੂੰਜ ਜਾਂਦਾ ਹੈ ।
Publish Date: Fri, 23 Jan 2026 10:24 AM (IST)
Updated Date: Fri, 23 Jan 2026 10:29 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੂਰੀ ਦੁਨੀਆ ਵਿਚ ਆਪਣੀ ਇੱਕ ਵੱਖਰੀ ਪਛਾਣ ਰੱਖਦੀ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੀ ਬਸੰਤ ਪੰਚਮੀ ਖ਼ਰਾਬ ਮੌਸਮ ਅਤੇ ਬੀਤੀ ਸ਼ਾਮ ਤੋਂ ਪਾਏ ਮੀਂਹ ਦੇ ਬਾਵਜੂਦ ਪੂਰੇ ਜੋਸ਼ੋ ਖਰੋਸ਼ ਨਾਲ ਮਨਾਈ ਜਾ ਰਹੀ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਿਰੋਜ਼ਪੁਰ ਵਾਸੀਆਂ ਅਤੇ ਪਤੰਗਬਾਜ਼ੀ ਦੇ ਸ਼ੌਕੀਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤਿਉਹਾਰ ਦੀ ਖਿੱਚ ਇੰਨੀ ਜ਼ਿਆਦਾ ਹੈ ਕਿ ਸਿਰਫ ਦੇਸ਼ ਦੇ ਕੋਨੇ-ਕੋਨੇ ਤੋਂ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਤੋਂ ਇਲਾਵਾ ਦਿੱਲੀ ਅਤੇ ਚੰਡੀਗੜ੍ਹ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਫਿਰੋਜ਼ਪੁਰ ਪਹੁੰਚੇ ਹੋਏ ਹਨ।