ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਰ ਗਰੁੱਪ ਦੀ ਹੋਈ ਇਕੱਤਰਤਾ
ਮਨੁੱਖੀ ਅਧਿਕਾਰ ਕਮਿਸ਼ਨ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਹੋਈ ਮੀਟਿੰਗ
Publish Date: Thu, 30 Apr 2026 03:13 PM (IST)
Updated Date: Thu, 30 Apr 2026 03:16 PM (IST)

- ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਰਹਾਂਗੇ ਤੱਤਪਰ : ਮੈਂਬਰ ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਨੂੰ ਮਜ਼ਬੂਤ ਕਰਨ ਲਈ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਅਹਿਮ ਮੀਟਿੰਗ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਦਫ਼ਤਰ ਵਿਖੇ ਹੋਈ। ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਗਰੁੱਪ ਵਿਚ ਵੱਖ ਵੱਖ ਖੇਤਰਾਂ ਤੋਂ ਚੁਣੇ ਗਏ ਮੈਂਬਰਾਂ ਵਿਚ ਸ਼ਾਮਲ ਸਟੇਟ ਅਤੇ ਨੈਸ਼ਨਲ ਐਵਾਰਡ ਜੇਤੂ ਗੁਰਨਾਮ ਸਿੱਧੂ ਗਾਮਾ, ਦਲਜੀਤ ਸਿੰਘ ਮਹਾਲਮ, ਨਰਿੰਦਰ ਸਿੰਘ ਕੇਸਰ, ਅਮਰਜੀਤ ਕੌਰ ਛਾਬੜਾ, ਚਾਨਣ ਸਿੰਘ ਖਹਿਰਾ, ਤੋਤਾ ਸਿੰਘ ਲਾਡੀ, ਗੁਰਪ੍ਰੀਤ ਸਿੰਘ ਬਰਾੜ, ਬਾਬਾ ਸਤਨਾਮ ਸਿੰਘ ਵੱਲੀਆਂ, ਗੁਰਨੂਰ ਸਿੰਘ ਬਰਾੜ, ਪ੍ਰਲਾਦ ਸੰਗੇਲੀਆ, ਪਰਮਜੀਤ ਸਿੰਘ, ਅਮਨ ਮੌਂਗਾ, ਪਰੇਸ਼ ਡਿੰਪੀ, ਰੋਹਿਤ ਰਾਜਪੂਤ ਨੇ ਮੀਟਿੰਗ ਵਿਚ ਹਿੱਸਾ ਲਿਆ। ਇਸ ਮੌਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵਿਉਂਤਬੰਦੀ ਬਣਾਈ ਗਈ ਮੈਂਬਰਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਅੰਦਰ ਕੋਈ ਮਨੁੱਖੀ ਅਧਿਕਾਰਾਂ ’ਤੇ ਡਾਕਾ ਮਾਰਦਾ ਹੈ ਤਾਂ ਉਸ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖ ਕੇ ਉਚਿੱਤ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਇਆ ਕਰੇਗੀ। ਉਨ੍ਹਾਂ ਆਖਿਆ ਕਿ ਹਰੇਕ ਰਿਪੋਰਟ ਨਾਲੋਂ-ਨਾਲ ਉਚਿੱਤ ਅਧਿਕਾਰੀਆਂ ਤੱਕ ਪੁੱਜਦਾ ਕਰਨਾ ਉਨ੍ਹਾਂ ਦੀ ਅਹਿਮ ਜ਼ਿੰਮੇਵਾਰੀ ਹੈ। ਕੋਰ ਗਰੁੱਪ ਮੈਂਬਰਾਂ ਨੇ ਕਿਹਾ ਕਿ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਸਮੇਂ-ਸਮੇਂ ’ਤੇ ਕੈਂਪ, ਸੈਮੀਨਾਰ ਅਤੇ ਜਨ-ਸੁਣਵਾਈਆਂ ਕਰਵਾਈਆਂ ਜਾਣਗੀਆਂ। ਜਿਸ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਲੋਕਾਂ ਦੀਆਂ ਖੁਦ ਆ ਕੇ ਮੁਸੀਬਤਾਂ ਸੁਣਿਆ ਕਰਨਗੇ। ਹਾਜ਼ਰ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮੱਸਿਆਵਾਂ ਲੈ ਕੇ ਸਾਨੂੰ ਮਿਲ ਸਕਦੇ ਹਨ। ਮੀਟਿੰਗ ਵਿਚ ਪੁੱਜੇ ਇਕ ਵਿਦੇਸ਼ ਰਹਿੰਦੀ ਲੜਕੀ ਦੇ ਪਰਿਵਾਰ ਨੂੰ ਜਲਦੀ ਇਨਸਾਫ਼ ਦਿਵਾਉਣ ਦੀ ਵੀ ਗੱਲ ਆਖੀ ਗਈ।