75 ਕਰੋੜ ਦੀ ਲਾਗਤ ਨਾਲ ਪੀਣ ਵਾਲਾ ਸਾਫ਼ ਪਾਣੀ ਜ਼ੀਰਾ ਤੇ ਮਖੂ ਸ਼ਹਿਰ ਦਿੱਤਾ ਜਾਵੇਗਾ : ਕਟਾਰੀਆ
ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਸੁਣੀਆਂ ਸ਼ਹਿਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ
Publish Date: Sun, 10 May 2026 04:07 PM (IST)
Updated Date: Sun, 10 May 2026 04:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਮਖੂ ਸ਼ਹਿਰ ਦੇ ਵਪਾਰੀਆਂ ਨਾਲ ਇਕ ਮੀਟਿੰਗ ਕੀਤੀ, ਜਿਸ ਵੱਡੀ ਗਿਣਤੀ ਵਿਚ ਸ਼ਹਿਰ ਦੇ ਵਪਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਉਚੇਚੇ ਤੌਰ ’ਤੇ ਬਲਵੰਤ ਸਿੰਘ ਢਿੱਲੋਂ ਪ੍ਰਧਾਨ ਜ਼ਿਲ੍ਹਾ ਵਪਾਰ ਸੈੱਲ, ਐੱਸਡੀਐੱਮ ਜ਼ੀਰਾ ਲਸ਼ਮਣ ਸਿੰਘ, ਡੀਐੱਸਪੀ ਜ਼ੀਰਾ ਜਸਪਾਲ ਸਿੰਘ, ਬਿਜਲੀ ਬੋਰਡ ਦੇ ਐਸਡੀਓ ਸੁਖਚੈਨ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਿਜੇ ਵਿਕਰਾਂਤ, ਈਓ ਮਖੂ ਨਰਿੰਦਰ ਕੁਮਾਰ, ਰੋਬਿਨ ਸਚਦੇਵਾ, ਨਾਇਬ ਤਹਿਸੀਲਦਾਰ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਨਗਰ ਪੰਚਾਇਤ ਮਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ, ਮਨਮੋਹਨ ਗਰੋਵਰ, ਬਲਵਿੰਦਰ ਠੁਕਰਾਲ, ਕਰਿਆਨਾ ਯੂਨੀਅਨ ਦੇ ਪ੍ਰਧਾਨ ਹੀਰਾ ਲਾਲ ਖੁਰਾਣਾ ਆਦਿ ਨੇ ਮੀਟਿੰਗ ਵਿਚ ਹਿੱਸਾ ਲਿਆ। ਸ਼ਹਿਰ ਵਾਸੀਆਂ ਵਲੋਂ ਆਪਣੀਆਂ ਮੁਸ਼ਕਲਾਂ ਦੱਸਦਿਆਂ ਸਮਾਜ ਸੇਵਕ ਸੰਜੀਵ ਆਹੂਜਾ ਨੇ ਦੱਸਿਆ ਕਿ 75 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਪਰ ਕਸਬਾ ਮਖੂ ਨੂੰ ਅੱਜ ਤੱਕ ਬੱਸ ਅੱਡਾ ਨਸੀਬ ਨਹੀਂ ਹੋਇਆ, ਪੀਣ ਵਾਲਾ ਪਾਣੀ ਦੀ ਥਾਂ ਥਾਂ ਤੋਂ ਲੀਕਜ ਹੋ ਰਿਹਾ ਹੈ ਜਿਸ ਨਾਲ ਨਾਲੀਆਂ ਦਾ ਗੰਦਾ ਪਾਣੀ ਉਸ ਵਿੱਚ ਮਿਕਸ ਹੋਣ ਨਾਲ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ਹਿਰ ਵਿੱਚ ਸਫਾਈ ਦਾ ਮੰਦਾ ਹਾਲ ਹੈ, ਸ਼ਹਿਰ ਵਿੱਚ ਸਰਕਾਰੀ ਹਸਪਤਾਲ ਤਾਂ ਹੈ ਪਰ ਡਾਕਟਰਾਂ ਦੀ ਘਾਟ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹੋਏ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਦੱਸਿਆ ਕਿ ਬਹੁਤ ਜਲਦੀ 75 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲਾ ਸਾਫ ਪਾਣੀ ਦਾ ਪ੍ਰੋਜੈਕਟ ਤਿਆਰ ਹੋ ਜਾਵੇਗਾ ਜਿਸ ਨਾਲ ਨਹਿਰਾਂ ਵਿੱਚੋਂ ਪਾਣੀ ਲੈ ਕੇ ਉਸ ਨੂੰ ਸਾਫ ਕਰਕੇ ਕਸਬਾ ਮਖੂ ਅਤੇ ਜ਼ੀਰਾ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਬੱਸ ਸਟੈਂਡ ਦੀ ਗੱਲ ਕਰਦੇ ਹੋਏ ਵਿਧਾਇਕ ਨਰੇਸ਼ ਕਟਾਰੀਆਂ ਨੇ ਦੱਸਿਆ ਕਿ ਬਹੁਤ ਜਲਦੀ ਮੱਖੂ ਸ਼ਹਿਰ ਵਿੱਚ ਬੱਸ ਸਟੈਂਡ ਤਿਆਰ ਕਰਕੇ ਸ਼ਹਿਰ ਵਾਸੀਆਂ ਦੇ ਸਪੁਰਦ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡੀਸੀ ਧਵਨ ਮੀਤ ਪ੍ਰਧਾਨ, ਹੀਰਾ ਸਿੰਘ ਐਮ ਸੀ, ਦਵਿੰਦਰ ਸਿੰਘ ਐੱਮਸੀ, ਕੀਮਤੀ ਨਰੂਲਾ, ਰਮਨ ਕੱਕੜ, ਕਾਲਾ ਧਵਨ, ਰਮਿਤ ਖੁਰਾਣਾ ,ਮਨੀਸ਼ ਠੁਕਰਾਲ, ਵਰੁਣ ਠਕੁਰਾਲ, ਪਿਊਸ਼ ਖੁਰਾਣਾ, ਸਤੀਸ਼ ਕਟਾਰੀਆ, ਟੋਨੀ ਆਹੂਜਾ, ਜਤਿੰਦਰ ਠੁਕਰਾਲ ਬੇਕਰੀ ਵਾਲਾ, ਪਵਨ ਖੰਨਾ ਆਦਿ ਹਾਜ਼ਰ ਸਨ।