ਭਾਜਪਾ ਪੰਜਾਬ ’ਚ ਵੀ ਵੱਡੇ ਪੱਧਰ ’ਤੇ ਜਿੱਤ ਦਰਜ ਕਰੇਗੀ : ਰਾਜੀਵ ਆਹੂਜਾ
ਭਾਜਪਾ ਦੀ ਤਿੰਨ ਸੂਬਿਆਂ ’ਚ ਜਿੱਤ ਦੀ ਖੁਸ਼ੀ ਦਾ ਜਸ਼ਨ ਮਨਾਇਆ
Publish Date: Tue, 05 May 2026 05:25 PM (IST)
Updated Date: Tue, 05 May 2026 05:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ: ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਵਿਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਭਾਜਪਾ ਦੇ ਆਗੂਆਂ ਤੇ ਵਰਕਰਾਂ ਵੱਲੋਂ ਦਿਵਿਆਂਗ ਸ਼ਕਤੀ ਸੈੱਲ ਭਾਜਪਾ ਪੰਜਾਬ ਦੇ ਕਨਵੀਨਰ ਡਾ. ਰਾਜੀਵ ਆਹੂਜਾ ਦੀ ਅਗਵਾਈ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਦਿਵਿਆਂਗ ਸ਼ਕਤੀ ਸੈੱਲ ਭਾਜਪਾ ਦੇ ਕਨਵੀਨਰ ਡਾ. ਰਾਜੀਵ ਆਹੂਜਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ ਨੀਤੀਆਂ ਨੂੰ ਦੇਖਦੇ ਹੋਏ ਭਾਰਤ ਦੇ ਤਿੰਨ ਸੂਬੇ ਪੰਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਦੇ ਲੋਕਾਂ ਨੇ ਭਾਜਪਾ ਨੂੰ ਵੱਡੀ ਜਿੱਤ ਦੁਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਹਨਤ ਸਦਕਾ ਭਾਜਪਾ ਦੇਸ਼ ਭਰ ਵਿੱਚ ਆਪਣਾ ਵਿਸਥਾਰ ਕਰ ਰਹੀ ਹੈ। ਕੇਂਦਰ ਸਰਕਾਰ ਸਭ ਕਾ ਸਾਥ, ਸਭ ਕਾ ਵਿਕਾਸ ਦੇ ਨਾਅਰੇ ਨਾਲ ਕਾਮਯਾਬੀ ਨਾਲ ਕੰਮ ਕਰ ਰਹੀ ਹੈ ਅਤੇ ਦੇਸ਼ ਦੀ ਜਨਤਾ ਵੀ ਪ੍ਰਧਾਨ ਮੰਤਰੀ ਦੀਆਂ ਜਨ ਕਲਿਆਣਕਾਰੀ ਨੀਤੀਆਂ ’ਤੇ ਭਰੋਸਾ ਜਿੱਤਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ 2027 ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਭਾਜਪਾ ਵੱਡੇ ਪੱਧਰ ’ਤੇ ਜਿੱਤ ਦਰਜ ਕਰੇਗੀ। ਇਸ ਮੌਕੇ ਭਾਜਪਾ ਮੰਡਲ ਮੱਖੂ ਦੇ ਸਾਬਕਾ ਪ੍ਰਧਾਨ ਗੁਰਬਚਨ ਸਿੰਘ ਝਾਮਕਾ, ਅਮਿਤ ਅਰੋੜਾ ਸੈਕਟਰੀ ਆਦਿ ਹਾਜ਼ਰ ਸਨ।