ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ, ਚਾਰ ਐਕਸਪ੍ਰੈਸ ਰੇਲਗੱਡੀਆਂ 'ਚ ਜੋੜੇ ਜਾਣਗੇ ਵਾਧੂ ਕੋਚ
ਫਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਰੇਲ ਮੱਦਦ ਨੰਬਰ 139 ਜਾਂ ਨੈਸ਼ਨਲ ਟਰੇਨ ਇੰਕੁਆਰੀ ਸਿਸਟਮ ਦੀ ਤਾਜ਼ਾ ਜਾਣਕਾਰੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲਦੀ ਟਰੇਨ ’ਤੇ ਗੁਬਾਰੇ, ਗੋਹਾ, ਚਿੱਕੜ ਜਾਂ ਰੰਗ ਆਦਿ ਨਾ ਸੁੱਟਣ। ਰੇਲਵੇ ਲਾਈਨ ਦੇ ਨੇੜੇ ਹੋਲੀ ਨਾ ਖੇਡੋ, ਅਜਿਹਾ ਕਰਨਾ ਖ਼ਤਰਨਾਕ ਹੋ ਸਕਦਾ ਹੈ।
Publish Date: Sun, 01 Mar 2026 03:57 PM (IST)
Updated Date: Sun, 01 Mar 2026 04:52 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਹੋਲੀ ਦੇ ਤਿਉਹਾਰ ਦੇ ਮੌਕੇ ’ਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਯਾਤਰੀਆਂ ਦੀ ਸਹੂਲਤ ਅਤੇ ਵੇਟਿੰਗ ਲਿਸਟ (ਪ੍ਰਤੀਖਿਆ ਸੂਚੀ) ਨੂੰ ਘਟਾਉਣ ਦੇ ਉਦੇਸ਼ ਨਾਲ ਚਾਰ ਪ੍ਰਮੁੱਖ ਐਕਸਪ੍ਰੈਸ ਰੇਲਗੱਡੀਆਂ ਵਿਚ ਸਲੀਪਰ ਸ਼੍ਰੇਣੀ ਦਾ ਇਕ ਵਾਧੂ ਕੋਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਟਰੇਨ ਨੰਬਰ 19611/19613 (ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ) ਵਿਚ 2 ਮਾਰਚ 2026 ਤੋਂ 30 ਮਾਰਚ 2026 ਤੱਕ ਅਤੇ ਟਰੇਨ ਨੰਬਰ 19612/19614 (ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ) ਵਿਚ 3 ਮਾਰਚ 2026 ਤੋਂ 31 ਮਾਰਚ 2026 ਤੱਕ ਸਲੀਪਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ। ਇਸ ਵਿਵਸਥਾ ਨਾਲ ਵੇਟਿੰਗ ਲਿਸਟ ਵਿਚ ਕਮੀ ਆਵੇਗੀ ਅਤੇ ਸਲੀਪਰ ਸ਼੍ਰੇਣੀ ਦੇ ਯਾਤਰੀਆਂ ਨੂੰ ਰਾਹਤ ਮਿਲੇਗੀ। ਫਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਰੇਲ ਮੱਦਦ ਨੰਬਰ 139 ਜਾਂ ਨੈਸ਼ਨਲ ਟਰੇਨ ਇੰਕੁਆਰੀ ਸਿਸਟਮ ਦੀ ਤਾਜ਼ਾ ਜਾਣਕਾਰੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲਦੀ ਟਰੇਨ ’ਤੇ ਗੁਬਾਰੇ, ਗੋਹਾ, ਚਿੱਕੜ ਜਾਂ ਰੰਗ ਆਦਿ ਨਾ ਸੁੱਟਣ। ਰੇਲਵੇ ਲਾਈਨ ਦੇ ਨੇੜੇ ਹੋਲੀ ਨਾ ਖੇਡੋ, ਅਜਿਹਾ ਕਰਨਾ ਖ਼ਤਰਨਾਕ ਹੋ ਸਕਦਾ ਹੈ।