ਰੇਲਵੇ ਦਾ ਵੱਡਾ ਤੋਹਫ਼ਾ: ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਲਈ ਚੱਲੇਗੀ ਖ਼ਾਸ ਰੇਲ ਗੱਡੀ, ਐਤਵਾਰ ਨੂੰ ਚਲਾਈਆਂ ਜਾਣਗੀਆਂ 18 ਵਿਸ਼ੇਸ਼ ਗੱਡੀਆਂ
ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ ਸਾਲ 2026 ਦੌਰਾਨ ਰਾਧਾ ਸੁਆਮੀ ਸਤਿਸੰਗ (ਨਿਰਧਾਰਤ ਸਤਿਸੰਗ ਦਿਨਾਂ) ਮੌਕੇ ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਲਈ ਖ਼ਾਸ ਅਨ-ਰਿਜ਼ਰਵਡ (ਇੱਕ ਪਾਸੇ ਤੱਕ) ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
Publish Date: Sun, 15 Feb 2026 08:28 AM (IST)
Updated Date: Sun, 15 Feb 2026 08:31 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ ਸਾਲ 2026 ਦੌਰਾਨ ਰਾਧਾ ਸੁਆਮੀ ਸਤਿਸੰਗ (ਨਿਰਧਾਰਤ ਸਤਿਸੰਗ ਦਿਨਾਂ) ਮੌਕੇ ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਲਈ ਖ਼ਾਸ ਅਨ-ਰਿਜ਼ਰਵਡ (ਇੱਕ ਪਾਸੇ ਤੱਕ) ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਪਰਮਦੀਪ ਸਿੰਘ ਸੈਣੀ, ਸੀਨੀਅਰ ਮੰਡਲ ਵਣਜ ਮੈਨੇਜਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਰੇਲ ਗੱਡੀ ਨੰਬਰ 04612, ਫਰਵਰੀ 2026 ਤੋਂ ਦਸੰਬਰ 2026 ਤੱਕ ਕੁੱਲ 18 ਫੇਰੇ ਲਗਾਏਗੀ। ਇਹ ਰੇਲ ਗੱਡੀ ਸਤਿਸੰਗ ਵਾਲੇ ਦਿਨਾਂ ਦੌਰਾਨ ਹਰੇਕ ਐਤਵਾਰ ਨੂੰ ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਲਈ ਚਲਾਈ ਜਾਵੇਗੀ। ਰੇਲ ਗੱਡੀ, ਫਰਵਰੀ 15.02.2026 ਅਤੇ 22.02.2026, ਮਾਰਚ 15.03.2026, 22.03.2026 ਅਤੇ 29.03.2026, ਅਪ੍ਰੈਲ 26.04.2026, ਮਈ 03.05.2026 ਅਤੇ 10.05.2026, ਜੂਨ 21.06.2026, ਸਤੰਬਰ 06.09.2026, 13.09.2026 ਅਤੇ 20.09.2026, ਨਵੰਬਰ 01.11.2026, 08.11.2026 ਤੇ 15.11.2026, ਦਸੰਬਰ13.12.2026, 20.12.2026 ਅਤੇ 27.12.2026 ਤੱਕ ਚੱਲਣਗੀਆਂ। ਰੇਲ ਗੱਡੀ ਨੰਬਰ 04612 ਬਿਆਸ ਤੋਂ ਦੁਪਹਿਰ 12.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 17.25 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਖ਼ਾਸ ਰੇਲ ਗੱਡੀ ਰਸਤੇ ਵਿਚ ਢਿੱਲਵਾਂ, ਹਮੀਰਾ, ਕਰਤਾਰਪੁਰ, ਸੂਰਾ ਨੁੱਸੀ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਓਂ, ਮੋਗਾ ਅਤੇ ਤਲਵੰਡੀ ਭਾਈ ’ਤੇ ਰੁਕਣਗੀਆਂ।