ਆਸ਼ਾ ਰਾਣੀ ਦੇ ਸਿਰ ਸੱਜਿਆ ਚੇਅਰਮੈਨ ਦਾ ਤਾਜ
ਆਸ਼ਾ ਰਾਣੀ ਦੇ ਸਿਰ ਸੱਜਿਆ ਚੇਅਰਮੈਨ ਦਾ ਤਾਜ
Publish Date: Wed, 20 May 2026 07:07 PM (IST)
Updated Date: Wed, 20 May 2026 07:10 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਆਸ਼ਾ ਰਾਣੀ ਨੂੰ ਚੇਅਰਮੈਨ ਦੇ ਅਹੁਦੇ ਤੇ ਕੁਲਵੰਤ ਕੌਰ ਨੂੰ ਵਾਈਸ ਚੇਅਰਮੈਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ ਅਤੇ ਉਨ੍ਹਾਂ ਵੱਲੋਂ ਰਵਾਇਤੀ ਢੰਗ ਨਾਲ ਮੂੰਹ ਮਿੱਠਾ ਕਰਵਾ ਕੇ ਆਸ਼ਾ ਰਾਣੀ ਨੂੰ ਚੇਅਰਮੈਨ ਦੀ ਕੁਰਸੀ ’ਤੇ ਬੈਠਾ ਕੇ ਇਹ ਰਸਮ ਨਿਭਾਈ ਗਈ। ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਆਸ਼ਾ ਰਾਣੀ ਦੀ ਨਿਯੁਕਤੀ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵੇਂ ਰਾਹ ਖੁੱਲਣਗੇ। ਇਸ ਮੌਕੇ ਬੀਡੀਪੀਓ ਰੁਪਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ। ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਨਵੀਂ ਚੇਅਰਮੈਨ ਦਾ ਸਵਾਗਤ ਕੀਤਾ। ਆਸ਼ਾ ਰਾਣੀ ਅਤੇ ਕੁਲਵੰਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੀਆਂ ਅਤੇ ਹਲਕੇ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰਨਗੀਆਂ। ਸਮਾਗਮ ਦੇ ਅੰਤ ਵਿਚ ਸਭ ਨੇ ਮਿਲ ਕੇ ਨਵੇਂ ਅਹੁਦੇ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕਰਨ ਦਾ ਅਹਿਦ ਲਿਆ।ਇਸ ਮੌਕੇ ਨਛੱਤਰ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਚਿਮਨ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸ਼ਿਮਲੋ ਰਾਣੀ ਵਾਈਸ ਚੇਅਰਮੈਨ ਮਮਦੋਟ, ਬਲਦੇਵ ਸਿੰਘ ਜੰਗ ਸਾਬਕਾ ਸਰਪੰਚ, ਜੁਗਿੰਦਰ ਸਿੰਘ ਬਲਾਕ ਸੰਮਤੀ ਮੈਂਬਰ ,ਬਿਮਲਾ ਰਾਣੀ ਬਲਾਕ ਸੰਮਤੀ ਮੈਂਬਰ, ਸਿਮਰਨ ਰਾਣੀ ਧਰਮਪਤਨੀ ਭੋਲਾ ਬਹਿਲ ਬਲਾਕ ਸਮਿਤੀ ਮੈਂਬਰ, ਅਮਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਰਸ਼ੀਲਾ ਰਾਣੀ ਬਲਾਕ ਸਮਿਤੀ ਮੈਂਬਰ,ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ,ਅਮਰੀਕ ਸਿੰਘ ਬਲਾਕ ਸੰਮਤੀ ਮੈਂਬਰ, ਮੁੱਖਾ ਸਿੰਘ ਬਲਾਕ ਸੰਮਤੀ ਮੈਂਬਰ, ਮਹਿੰਦਰ ਬਾਈ, ਭੀਮ ਕੰਬੋਜ਼, ਅਮਰੀਕ ਸਿੰਘ ਚੱਕ ਬੁੱਢੇ ਸ਼ਾਹ, ਮਨਦੀਪ ਸਰਪੰਚ, ਰਿੰਕੂ ਸੋਢੀ ਅਮਰਜੀਤ ਸਰਪੰਚ, ਸੰਦੀਪ ਮਾਹਮੂ ਜੋਈਆ ਭੋਲਾ ਬਹਿਲ, ਪ੍ਰੀਤ ਘਾਂਗਾ, ਸੁਖਵੰਤ ਸਿੰਘ ਘਾਂਗਾ, ਭੁਪਿੰਦਰ ਗਹਿਰੀ ਬਲਾਕ ਸੰਮਤੀ ਮੈਂਬਰ ,ਬਲਕਾਰ ਸਿੰਘ ਕਾਲਾ ਕੰਬੋਜ਼ ,ਜਤਿੰਦਰ ਛੋਟਾ ਜੰਡ ਵਾਲਾ ਮੌਜ਼ੂਦ ਵੀ ਹਾਜ਼ਰ ਸਨ।