ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਨੂੰ ਕੀਤਾ ਸਨਮਾਨਿਤ
ਸੀਐੱਚਸੀ ਫਿਰੋਜ਼ਸ਼ਾਹ ਵਿਖੇ ਮਨਾਇਆ ਆਸ਼ਾ ਦਿਵਸ
Publish Date: Tue, 28 Apr 2026 04:22 PM (IST)
Updated Date: Tue, 28 Apr 2026 04:25 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੀਆਂ ਹਦਾਇਤਾਂ ਅਤੇ ਡਾ. ਅਭੈਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਸੀਐਚਸੀ ਫਿਰੋਜ਼ਸ਼ਾਹ ਵਿਖੇ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਸਮੁੱਚੇ ਬਲਾਕ ਦੀਆਂ ਆਸ਼ਾ ਵਰਕਰ ਹਾਜ਼ਰ ਸਨ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਭੈਜੀਤ ਸਿੰਘ ਨੇ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਦੀਆਂ ਜ਼ਿੰਮੇਵਾਰ ਕਰਮਚਾਰਨਾਂ ਹਨ। ਸਿਹਤ ਵਿਭਾਗ ਦੀਆਂ ਸਕੀਮਾਂ ਨੂੰ ਗਰਾਊਂਡ ਲੈਵਲ ਉੱਤੇ ਲਿਜਾਣ ਵਾਲੀਆਂ ਆਸ਼ਾ ਵਰਕਰ ਹੀ ਹਨ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੇ ਆਉਣ ਨਾਲ ਮਹਿਕਮੇ ਦੀ ਪਹੁੰਚ ਵੰਚਿਤ ਵਰਗਾਂ ਤੱਕ ਹੋ ਗਈ ਹੈ ਅਤੇ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਇਸ ਮੌਕੇ ਮੱਲਵਾਲ ਤੋਂ ਜਗੀਰ ਕੌਰ, ਪਰਮਜੀਤ ਕੌਰ ਅਤੇ ਤਲਵੰਡੀ ਭਾਈ ਤੋਂ ਸਰੋਜ ਰਾਣੀ ਨੂੰ ਸਭ ਤੋਂ ਵੱਧ ਇੰਸੈਂਟਿਵ ਹਾਸਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਕਿਹਾ ਕਿ ਗਰਭਵਤੀ ਔਰਤਾਂ ਦੇ ਚੈੱਕਅੱਪ ਦੀ ਗੱਲ ਹੋਵੇ ਜਾਂ ਬੱਚਿਆਂ ਦੇ ਟੀਕਾਕਰਨ ਦੀ ਆਸ਼ਾ ਵਰਕਰਾ ਤਨਦੇਹੀ ਨਾਲ ਕੰਮ ਰਹੀਆਂ ਹਨ। ਇਸ ਮੌਕੇ ਸਨਮਾਨਿਤ ਕੀਤੀਆਂ ਆਸ਼ਾ ਵਰਕਰਾਂ ਨੂੰ ਵਧਾਈ ਦਿੰਦਿਆਂ ਬਾਕੀ ਆਸ਼ਾ ਵਰਕਰਾਂ ਨੂੰ ਵੀ ਜੀਅ ਜਾਨ ਨਾਲ ਕੰਮ ਵਿਚ ਜੁੱਟ ਜਾਣ ਲਈ ਪ੍ਰੇਰਿਤ ਕੀਤਾ।