ਸੜਕ ਹਾਦਸੇ ’ਚ ਜ਼ਖਮੀ ਦੀ ਇਲਾਜ ਦੌਰਾਨ ਮੌਤ
ਸੜਕ ਹਾਦਸੇ ’ਚ ਜ਼ਖਮੀਂ ਹੋਏ ਵਿਅਕਤੀ ਦੀ ਹੋਈ ਮੌਤ
Publish Date: Wed, 20 May 2026 04:07 PM (IST)
Updated Date: Wed, 20 May 2026 04:10 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਰਿਫ ਕੇ ਵਿਖੇ ਸੜਕ ਹਾਦਸੇ ਵਿਚ ਜ਼ਖਮੀਂ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਿਸ ਨੇ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਪਨ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਚੁਗੱਤੇਵਾਲਾ ਨੇ ਦੱਸਿਆ ਕਿ ਮਿਤੀ 18 ਮਈ 2026 ਨੂੰ ਕਰਬ 5.30 ਪੀਐੱਮ ’ਤੇ ਅਣਪਛਾਤੇ ਵਹੀਕਲ ਡਰਾਈਵਰ ਵੱਲੋਂ ਬੜੀ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਲਿਆ ਕੇ ਆਪਣੀ ਗੱਡੀ ਉਸ ਦੇ ਭਤੀਜੇ ਸੰਗਮ ਚੌਧਰੀ ਤੇ ਉਸ ਦੇ ਦੋਸਤ ਨਿਸ਼ਾਨ ਗਿੱਲ ਦੇ ਮੋਟਰਸਾਈਕਲ ਵਿਚ ਮਾਰੀ। ਵਿਪਨ ਕੁਮਾਰ ਨੇ ਦੱਸਿਆ ਕਿ ਉਸ ਦੇ ਭਤੀਜੇ ਅਤੇ ਉਸ ਦੇ ਦੋਸਤ ਦੇ ਸੱਟਾਂ ਲੱਗ ਗਈਆਂ ਅਤੇ ਉਸ ਦੇ ਭਤੀਜੇ ਸੰਗਮ ਚੌਧਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਹਿਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।