ਆਸਮਾਨੀ ਰਸਤੇ ਆ ਰਹੀ ਸੀ ਮੌਤ ਦੀ ਖੇਪ! ਪੁਲਿਸ ਨੇ ਡਰੋਨ ਤੇ 4 ਕਿੱਲੋ ਹੈਰੋਇਨ ਫੜ ਕੇ ਤਸਕਰਾਂ ਦੇ ਮਨਸੂਬੇ ਕੀਤੇ ਫੇਲ੍ਹ
ਸੀਆਈਏ ਸਟਾਫ ਵੱਲੋਂ ਵੱਡੀ ਬਰਾਮਦਗੀ ਅਤੇ ਗ੍ਰਿਫਤਾਰੀ ਇਸੇ ਦੌਰਾਨ ਸੀਆਈਏ ਸਟਾਫ ਦੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਗਿੱਲਾ ਨੇੜੇ ਗਸ਼ਤ 'ਤੇ ਸੀ। ਮੁਖ਼ਬਰ ਦੀ ਇਤਲਾਹ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਬਲੋਚਾ ਵਾਲਾ (ਮਹਾਲਮ) ਦੇ ਰਹਿਣ ਵਾਲੇ ਦੋ ਵਿਅਕਤੀਆਂ—ਜਸਵੀਰ ਸਿੰਘ ਉਰਫ ਗੱਗੂ ਅਤੇ ਰਾਜਪਾਲ ਸਿੰਘ ਉਰਫ ਵਿੱਕੀ—ਵੱਲੋਂ ਨਸ਼ਾ ਵੇਚਣ ਦੀ ਫਿਰਾਕ ਵਿੱਚ ਹੋਣ ਬਾਰੇ ਛਾਪੇਮਾਰੀ ਕੀਤੀ।
Publish Date: Mon, 19 Jan 2026 11:20 AM (IST)
Updated Date: Mon, 19 Jan 2026 11:23 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਤੇ ਬੀ.ਐੱਸ.ਐੱਫ (BSF) ਨੇ ਇਕ ਸਾਂਝੀ ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ 4 ਕਿੱਲੋ 998 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਹੈ, ਜਦਕਿ ਕੁੱਲ ਤਿੰਨ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ (NDPS) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਡਰੋਨ ਰਾਹੀਂ ਆਈ ਖੇਪ ਬਰਾਮਦ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ BSF ਦੀ 99 ਬਟਾਲੀਅਨ (BOP ਕੱਸੋ ਕੇ) ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਲਾਕੇ ਵਿੱਚੋਂ ਇੱਕ ਡਰੋਨ ਅਤੇ 519 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਖੇਪ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਡਰੋਨ ਰਾਹੀਂ ਸਰਹੱਦ ਪਾਰੋਂ ਮੰਗਵਾਈ ਗਈ ਸੀ।
ਸੀਆਈਏ ਸਟਾਫ ਵੱਲੋਂ ਵੱਡੀ ਬਰਾਮਦਗੀ ਅਤੇ ਗ੍ਰਿਫਤਾਰੀ ਇਸੇ ਦੌਰਾਨ ਸੀਆਈਏ ਸਟਾਫ ਦੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਗਿੱਲਾ ਨੇੜੇ ਗਸ਼ਤ 'ਤੇ ਸੀ। ਮੁਖ਼ਬਰ ਦੀ ਇਤਲਾਹ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਬਲੋਚਾ ਵਾਲਾ (ਮਹਾਲਮ) ਦੇ ਰਹਿਣ ਵਾਲੇ ਦੋ ਵਿਅਕਤੀਆਂ—ਜਸਵੀਰ ਸਿੰਘ ਉਰਫ ਗੱਗੂ ਅਤੇ ਰਾਜਪਾਲ ਸਿੰਘ ਉਰਫ ਵਿੱਕੀ—ਵੱਲੋਂ ਨਸ਼ਾ ਵੇਚਣ ਦੀ ਫਿਰਾਕ ਵਿੱਚ ਹੋਣ ਬਾਰੇ ਛਾਪੇਮਾਰੀ ਕੀਤੀ।
ਪੁਲਿਸ ਨੇ ਜਸਵੀਰ ਸਿੰਘ ਉਰਫ ਗੱਗੂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਕਿੱਲੋ 479 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਅਗਲੀ ਕਾਰਵਾਈ ਜਾਰੀ ਪੁਲਿਸ ਅਧਿਕਾਰੀਆਂ ਅਨੁਸਾਰ ਫਰਾਰ ਮੁਲਜ਼ਮ ਰਾਜਪਾਲ ਸਿੰਘ ਦੀ ਭਾਲ ਜਾਰੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਆਇਆ ਸੀ ਅਤੇ ਇਸ ਦੇ ਪਿੱਛੇ ਹੋਰ ਕਿਹੜੇ ਵੱਡੇ ਤਸਕਰ ਸ਼ਾਮਲ ਹਨ। ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।