ਗਲੀ 'ਚ ਖੇਡ ਰਿਹਾ ਸੀ ਬੱਚਾ, ਅਚਾਨਕ ਆ ਵੱਜੀ ਗੋਲੀ: ਗਵਾਲ ਟੋਲੀ ਦੇ ਬਦਮਾਸ਼ਾਂ ਨੇ ਫਿਰੋਜ਼ਪੁਰ 'ਚ ਫੈਲਾਈ ਦਹਿਸ਼ਤ
ਇਸ ਸਬੰਧੀ ਬੱਚੇ ਰਾਜ ਉਰਫ ਗੋਲੂ ਪੁੱਤਰ ਭੋਲਾ ਵਾਸੀ ਗਵਾਲ ਟੋਲੀ ਦੇ ਰ਼ਿਸ਼ਤੇਦਾਰਾਂ ਨੇ ਦੱਸਿਆ ਕਿ ਗੋਲੂ ਬਾਹਰ ਗਲੀ ਵਿਚ ਖੇਡ ਰਿਹਾ ਸੀ ,ਅਚਾਨਕ ਉਹ ਰੋਂਦਾ ਹੋਇਆ ਸੜਕ ’ਤੇ ਡਿੱਗ ਪਿਆ ਜਦੋਂ ਪਰਿਵਾਰ ਨੇ ਬਾਹਰ ਆ ਕੇ ਵੇਖਿਆ ਤਾਂ ਉਸ ਦੇ ਗੋਲੀ ਵੱਜੀ ਹੋਈ ਸੀ। ਪਰਿਵਾਰ ਵੱਲੋਂ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
Publish Date: Thu, 05 Mar 2026 07:57 AM (IST)
Updated Date: Thu, 05 Mar 2026 08:03 AM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ: ਹੋਲੀ ਦੀ ਦੇਰ ਸ਼ਾਮ ਸਥਾਨਕ ਗਵਾਲ ਟੋਲੀ ਵਿਖੇ ਬਦਮਾਸ਼ਾਂ ਦੇ ਦੋ ਧੜਿਆਂ ਵਿਚ ਚੱਲੀ ਗੋਲੀ ਨਾਲ ਇਕ ਬੱਚਾ ਜ਼ਖ਼ਮੀ ਹੋ ਗਿਆ ।ਹਾਲਾਂਕਿ ਗੋਲੀਬਾਰੀ ਕਿਹੜੇ ਲੋਕਾਂ ਵਿਚਾਲੇ ਹੋਈ ਸਬੰਧੀ ਅਜੇ ਤੱਕ ਪੁਲਿਸ ਵੱਲੋਂ ਕੁੱਝ ਨਹੀਂ ਦੱਸਿਆ ਜਾ ਰਿਹਾ ਹੈ ,ਪਰ ਜ਼ਖ਼ਮੀ ਬੱਚਾ ਸਥਾਨਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ । ਇਸ ਸਬੰਧੀ ਬੱਚੇ ਰਾਜ ਉਰਫ ਗੋਲੂ ਪੁੱਤਰ ਭੋਲਾ ਵਾਸੀ ਗਵਾਲ ਟੋਲੀ ਦੇ ਰ਼ਿਸ਼ਤੇਦਾਰਾਂ ਨੇ ਦੱਸਿਆ ਕਿ ਗੋਲੂ ਬਾਹਰ ਗਲੀ ਵਿਚ ਖੇਡ ਰਿਹਾ ਸੀ ,ਅਚਾਨਕ ਉਹ ਰੋਂਦਾ ਹੋਇਆ ਸੜਕ ’ਤੇ ਡਿੱਗ ਪਿਆ ਜਦੋਂ ਪਰਿਵਾਰ ਨੇ ਬਾਹਰ ਆ ਕੇ ਵੇਖਿਆ ਤਾਂ ਉਸ ਦੇ ਗੋਲੀ ਵੱਜੀ ਹੋਈ ਸੀ। ਪਰਿਵਾਰ ਵੱਲੋਂ ਉਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਪੀੜਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗਵਾਲ ਟੋਲੀ ਇਲਾਕੇ ਆਸ- ਪਾਸ ਦਰਜਨਾਂ ਗੈਂਗਸਟਰ ਅਤੇ ਸੈਂਕੜੇ ਛੋਟੇ ਵੱਡੇ ਬਦਮਾਸ਼ ਅਕਸਰ ਹੀ ਪਿਸਟਲਾਂ ਨਾਲ ਵੇਖੇ ਜਾ ਸਕਦੇ ਹਨ,ਜਿਸ ਦੇ ਚੱਲਦਿਆਂ ਇਲਾਕੇ ਦਾ ਮਾਹੌਲ ਪੂਰਾ ਦਹਿਸ਼ਤ ਵਾਲਾ ਹੈ। ਵਾਰਦਾਤ ਦਾ ਪਤਾ ਲੱਗਦਿਆਂ ਡੀਐਸਪੀ ਹੈਡਕੁਆਰਟਰ ਸੁਖਵਿੰਦਰ ਸਿੰਘ ਸਥਾਨਕ ਨਿੱਜੀ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਗੋਲੀ ਚਲਾਉਣ ਵਾਲਿਆਂ ਦੀ ਭਾਲ ਕਰਨ ਦਾ ਭਰੋਸਾ ਦਿੱਤਾ ਹੈ।