ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’ ਤਹਿਤ ਫੜੇ ਗਏ 993 ਬਿਨਾਂ ਟਿਕਟ ਮੁਸਾਫਿਰ, ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੌਰਾਨ ਵਸੂਲਿਆ 4.64 ਲੱਖ ਰੁਪਏ ਦਾ ਜੁਰਮਾਨਾ
ਇਸ ਵਿਆਪਕ ਛਾਪੇਮਾਰੀ ਦੌਰਾਨ ਰੇਲਵੇ ਟੀਮਾਂ ਨੇ ਸਟੇਸ਼ਨ ’ਤੇ ਮੌਜ਼ੂਦ ਅਤੇ ਵੱਖ-ਵੱਖ ਟਰੇਨਾਂ ਰਾਹੀਂ ਪਹੁੰਚੇ ਮੁਸਾਫ਼ਿਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਕੁੱਲ 993 ਅਜਿਹੇ ਯਾਤਰੀ ਫੜੇ ਗਏ ਜੋ ਜਾਂ ਤਾਂ ਬਿਨ੍ਹਾ ਟਿਕਟ ਸਫ਼ਰ ਕਰ ਰਹੇ ਸਨ ਜਾਂ ਫਿਰ ਨਿਯਮਾਂ ਦੇ ਵਿਰੁੱਧ ਯਾਤਰਾ ਕਰ ਰਹੇ ਸਨ। ਇਨ੍ਹਾਂ ਮੁਸਾਫ਼ਿਰਾਂ ਕੋਲੋਂ ਜੁਰਮਾਨੇ ਵਜੋਂ ਲਗਭਗ 4.64 ਲੱਖ ਰੁਪਏ ਦਾ ਰੇਲਵੇ ਮਾਲੀਆਵਸੂਲ ਕੀਤਾ।
Publish Date: Mon, 08 Jun 2026 08:55 AM (IST)
Updated Date: Mon, 08 Jun 2026 08:59 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨ੍ਹਾ ਟਿਕਟ ਅਤੇ ਨਿਯਮਾਂ ਦੇ ਉਲਟ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਇਕ ਵਿਸ਼ੇਸ਼ ‘ਫੋਰਟਰੈਸ ਚੈੱਕ’ ਮੁਹਿੰਮ ਚਲਾਈ ਗਈ। ਇਸ ਸਖ਼ਤ ਕਾਰਵਾਈ ਦੌਰਾਨ 993 ਮੁਸਾਫ਼ਿਰਾਂ ਨੂੰ ਫੜ ਕੇ 4.64 ਲੱਖ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ। ਇਸ ਮੁਹਿੰਮ ਵਿਚ ਰੇਲਵੇ ਦੇ ਮੁੱਖ ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਸਾਂਝੇ ਤੌਰ ’ਤੇ ਹਿੱਸਾ ਲਿਆ। ਇਸ ਵਿਆਪਕ ਛਾਪੇਮਾਰੀ ਦੌਰਾਨ ਰੇਲਵੇ ਟੀਮਾਂ ਨੇ ਸਟੇਸ਼ਨ ’ਤੇ ਮੌਜ਼ੂਦ ਅਤੇ ਵੱਖ-ਵੱਖ ਟਰੇਨਾਂ ਰਾਹੀਂ ਪਹੁੰਚੇ ਮੁਸਾਫ਼ਿਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਕੁੱਲ 993 ਅਜਿਹੇ ਯਾਤਰੀ ਫੜੇ ਗਏ ਜੋ ਜਾਂ ਤਾਂ ਬਿਨ੍ਹਾ ਟਿਕਟ ਸਫ਼ਰ ਕਰ ਰਹੇ ਸਨ ਜਾਂ ਫਿਰ ਨਿਯਮਾਂ ਦੇ ਵਿਰੁੱਧ ਯਾਤਰਾ ਕਰ ਰਹੇ ਸਨ। ਇਨ੍ਹਾਂ ਮੁਸਾਫ਼ਿਰਾਂ ਕੋਲੋਂ ਜੁਰਮਾਨੇ ਵਜੋਂ ਲਗਭਗ 4.64 ਲੱਖ ਰੁਪਏ ਦਾ ਰੇਲਵੇ ਮਾਲੀਆਵਸੂਲ ਕੀਤਾ। ਰੇਲਵੇ ਅਧਿਕਾਰੀਆਂ ਅਨੁਸਾਰ ‘ਫੋਰਟਰੈਸ ਚੈੱਕ’ ਵਿਭਾਗ ਦੀ ਇਕ ਬਹੁਤ ਹੀ ਗੁਪਤ ਅਤੇ ਸਖ਼ਤ ਜਾਂਚ ਪ੍ਰਕਿਰਿਆ ਹੈ। ਇਸ ਦੇ ਤਹਿਤ ਕਿਸੇ ਵੀ ਰੇਲਵੇ ਸਟੇਸ਼ਨ, ਚੱਲਦੀ ਟਰੇਨ ਜਾਂ ਖਾਸ ਰੇਲਖੰਡ (ਰੂਟ) ’ਤੇ ਬਿਨ੍ਹਾ ਕਿਸੇ ਅਗਾਂਊਂ ਸੂਚਨਾ ਦੇ ਅਚਾਨਕ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੌਰਾਨ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਦੀ ਡੂੰਘਾਈ ਨਾਲ ਪੜਤਾਲ ਹੁੰਦੀ ਹੈ। ਇਸ ਦਾ ਮੁੱਖ ਮਕਸਦ ਬਿਨ੍ਹਾ ਟਿਕਟ ਯਾਤਰਾ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣਾ ਅਤੇ ਰੇਲਵੇ ਦੇ ਮਾਲੀਏ ਨੂੰ ਹੋਣ ਵਾਲੇ ਨੁਕਸਾਨ ਨੂੰ ਬਚਾਉਣਾ ਹੈ। ਇਸ ਸਬੰਧੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਰੇਲ ਯਾਤਰੀਆਂ ਨੂੰ ਖ਼ਾਸ ਅਪੀਲ ਕੀਤੀ ਕਿ ਮੁਸਾਫ਼ਿਰ ਹਮੇਸ਼ਾ ਪ੍ਰਮਾਣਿਤ ਅਤੇ ਵੈਧ ਟਿਕਟ ਲੈ ਕੇ ਹੀ ਸਫ਼ਰ ਕਰਨ ਅਤੇ ਰੇਲਵੇ ਦੇ ਕਾਨੂੰਨਾਂ ਦਾ ਸਤਿਕਾਰ ਕਰਨ।