ਕਾਰ ਤੇ ਮੋਟਰਸਾਈਕਲ ਚਾਲਕਾਂ ਵਿਚਾਲੇ ਚੱਲੀ ਗੋਲੀ ’ਚ 12 ਸਾਲਾ ਬੱਚਾ ਜਖ਼ਮੀ, ਫਰੀਦਕੋਟ ਰੈਫ਼ਰ
ਜ਼ਿਲ੍ਹੇ ਦੇ ਪਿੰਡ ਗਾਮੇ ਵਾਲਾ ਵਿਖੇ ਸੜਕ ’ਚ ਖੜੇ ਮੋਟਰਸਾਈਕਲ ਨਾਲ ਕਾਰ ਟਕਰਾਉਣ ਤੋਂ ਵਧੇ ਵਿਵਾਦ ’ਚ ਚੱਲੀ ਗੋਲੀ ਇਕ 12 ਸਾਲ ਦੇ ਬੱਚੇ ਦੇ ਵੱਜ ਗਈ। ਜਿਸਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ,ਜਿਥੋਂ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ । ਜਖ਼ਮੀ ਬੱਚੇ ਦੀ ਪਛਾਣ ਰਮਨ ਵਜੋਂ ਹੋਈ ਹੈ।
Publish Date: Tue, 21 Apr 2026 10:34 PM (IST)
Updated Date: Tue, 21 Apr 2026 10:43 PM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਫਿਰੋਜ਼ਪੁਰ ; ਜ਼ਿਲ੍ਹੇ ਦੇ ਪਿੰਡ ਗਾਮੇ ਵਾਲਾ ਵਿਖੇ ਸੜਕ ’ਚ ਖੜੇ ਮੋਟਰਸਾਈਕਲ ਨਾਲ ਕਾਰ ਟਕਰਾਉਣ ਤੋਂ ਵਧੇ ਵਿਵਾਦ ’ਚ ਚੱਲੀ ਗੋਲੀ ਇਕ 12 ਸਾਲ ਦੇ ਬੱਚੇ ਦੇ ਵੱਜ ਗਈ। ਜਿਸਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ,ਜਿਥੋਂ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ । ਜਖ਼ਮੀ ਬੱਚੇ ਦੀ ਪਛਾਣ ਰਮਨ ਵਜੋਂ ਹੋਈ ਹੈ।
ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਸਬੰਧਤ ਥਾਣੇ ਦੀ ਪੁਲਿਸ ਐਸ ਐਚ ੳ ਹਰਿੰਦਰ ਸਿੰਘ ਚਮੇਲੀ ਦੀ ਅਗੁਵਾਈ ਵਿਚ ਸਥਾਨਕ ਸਿਵਲ ਹਸਪਤਾਲ ਪਹੁੰਚ ਗਈ ਅਤੇ ਬੱਚੇ ਦੇ ਬਿਆਨ ਨੋਟ ਕੀਤੇ । ਮੋਕੇ ’ਤੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਪਿੰਡ ਗਾਮੇ ਵਾਲਾ ਵਿਖੇ ਇਕ ਘਰ ਦੇ ਬਾਹਰੋਂ ਲੰਘ ਰਹੀ ਕਾਰ ਉਥੇ ਖੜੇ ਮੋਟਰਸਾਈਕਲ ਨਾਲ ਟਕਰਾ ਗਈ ,ਜਿਸ ਤੋਂ ਵਧੇ ,ਵਿਵਾਦ ਵਿੱਚ ਇਕ ਧਿਰ ਨੇ ਗੋਲੀ ਚਲਾ ਦਿੱਤੀ ਜੋ ਕੋਲੋਂ ਲੰਘ ਰਹੇ 12 ਸਾਲਾ ਬੱਚੇ ਰਮਨ ਦੇ ਵੱਜ ਗਈ। ਥਾਣਾ ਮੁਖੀ ਮੁਤਾਬਿਕ ਗੋਲੀਬਾਰੀ ਦੇ ਅਸਲ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਵਿਚ ਕਈ ਕਈ ਘਰ ਚਿੱਟੇ ਦਾ ਕਾਰੋਬਾਰ ਕਰਦੇ ਹਨ ਅਤੇ ਲਗਭਗ ਸਾਰਿਆਂ ਕੋਲ ਗੈਰ ਕਨੂੰਨੀ ਹਥਿਆਰ ਵੀ ਹਨ। ਇਸੇ ਤਰਾਂ ਬੀਤੇ ਦਿਨੀਂ ਇਕ 9 ਸਾਲਾ ਬੱਚੀ ਵੀ ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ।